ਸਸਤੇ ਹੋਏ ਸੈਮਸੰਗ ਦੇ ਇਹ ਦੋ ਸਮਾਰਟਫੋਨਜ਼, ਜਾਣੋ ਕਿੰਨੀ ਘਟੀ ਕੀਮਤ

11/09/2019 3:14:28 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਏ ਸੀਰੀਜ਼ ਦੇ ਦੋ ਸਮਾਰਟਫੋਨ ਦੀਆਂ ਕੀਮਤਾਂ ’ਚ ਕਟੌਤੀ ਕਰ ਦਿੱਤੀ ਹੈ। ਇਹ ਦੋ ਸਮਾਰਟਫੋਨ ਗਲੈਕਸੀ A30S ਅਤੇ ਗਲੈਕਸੀ A50S ਹਨ। ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਣ ਵਾਲੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਇਸੇ ਸਾਲ ਸਤੰਬਰ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਸੈਮਸੰਗ ਦੀ ਗਲੈਕਸੀ ਏ ਸੀਰੀਜ਼ ਮਿਡ ਰੇਂਜ ਸਮਾਰਟਫੋਨ ਗਾਹਕਾਂ ’ਚ ਕਾਫੀ ਪ੍ਰਸਿੱਧ ਰਹੀ ਹੈ। ਮੁੰਬਈ ਦੇ ਪ੍ਰਸਿੱਧ ਰਿਟੇਲਰ ਦੇ ਟਵੀਟ ਦੀ ਮੰਨੀਏ ਤਾਂ ਸਮਾਰਟਫੋਨ ਦੀ ਕੀਮਤ 3000 ਰੁਪਏ ਤਕ ਘਟਾਈ ਗਈ ਹੈ। 

Galaxy A30s ਤੇ Galaxy A50s ਦੀ ਨਵੀਂ ਕੀਮਤ
ਲਾਂਚਿੰਗ ਸਮੇਂ ਸੈਮਸੰਗ ਗਲੈਕਸੀ A30S ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਸੀ। ਹੁਣ ਇਸ ਸਮਾਰਟਫੋਨ ਨੂੰ 15,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਗਲੈਕਸੀ A50S ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 22,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਰੱਖੀ ਗਈ ਸੀ। ਹੁਣ ਇਸ ਦੇ 4 ਜੀ.ਬੀ. ਰੈਮ ਵੇਰੀਐਂਟ ਨੂੰ 19,999 ਰੁਪਏ ਅਤੇ 6 ਜੀ.ਬੀ. ਰੈਮ ਵੇਰੀਐਂਟ ਨੂੰ 21,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।


Related News