ਆ ਰਿਹੈ ਸੈਮਸੰਗ ਦਾ ਸਭ ਤੋਂ ਸਸਤਾ 5G ਫੋਨ, ਸਿਰਫ਼ ਇੰਨੀ ਹੋਵੇਗੀ ਕੀਮਤ!
Tuesday, Nov 02, 2021 - 01:20 PM (IST)
ਗੈਜੇਟ ਡੈਸਕ– ਸੈਮਸੰਗ ਦੇ ਸਭ ਤੋਂ ਸਸਤੇ 5ਜੀ ਸਮਾਰਟਫੋਨ ਗਲੈਕਸੀ A13 ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਹੈ। ਫਿਲਹਾਲ, ਗਲੈਕਸੀ ਏ13 5ਜੀ ਦੀ ਲਾਂਚਿੰਗ ਤਾਰੀਖ਼ ਦਾ ਖੁਲਾਸਾ ਅਜੇ ਨਹੀਂ ਹੋਇਆ ਪਰ ਲਾਂਚ ਤੋਂ ਪਹਿਲਾਂ ਗਲੈਕਸੀ ਏ13 ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ ਦਾ ਖੁਲਾਸਾ ਹੋ ਗਿਆ ਹੈ। ਲੀਕ ਰਿਪੋਰਟ ਮੁਤਾਬਕ, ਗਲੈਕਸੀ ਏ13 ਨੂੰ 50 ਮੈਗਾਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਪੇਸ਼ ਕੀਤਾ ਜਾਵੇਗਾ। ਇਸ ਵਿਚ ਪ੍ਰੋਸੈਸਰ ਦੇ ਤੌਰ ’ਤੇ ਮੀਡੀਆਟੈੱਕ ਡਾਈਮੈਂਸਿਟੀ 700 5ਜੀ ਦਾ ਇਸਤੇਮਾਲ ਕੀਤਾ ਜਾਵੇਗਾ। ਫੋਨ ਦਾ ਟਾਪ ਮਾਡਲ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਨੂੰ ਪਾਕੇਟ ਫ੍ਰੈਂਡਲੀ ਬਣਾਉਣ ਲਈ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ’ਚ ਲਾਂਚ ਕੀਤਾ ਜਾ ਸਕਦਾ ਹੈ।
ਇੰਨੀ ਹੋ ਸਕਦੀ ਹੈ ਕੀਮਤ
ਗੀਕਬੈਂਚ ਵੈੱਬਸਾਈਟ ਦੀ ਲਿਸਟਿੰਗ ਮੁਤਾਬਕ, ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 15,000 ਰੁਪਏ ਹੋ ਸਕਦੀ ਹੈ। ਹਾਲਾਂਕਿ, ਇਕ ਹੋਰ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਗਲੈਕਸੀ ਏ13 5ਜੀ ਨੂੰ ਕਰੀਬ 18,600 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾ ਸਕਦਾ ਹੈ।
ਸੰਭਾਵਿਤ ਫੀਚਰਜ਼
ਸੈਮਸੰਗ ਗਲੈਕਸੀ ਏ13 5ਜੀ ਸਮਾਰਟਫੋਨ ਨੂੰ 6.48 ਇੰਚ ਦੀ ਫੁਲ-ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਾ ਸਪੋਰਟ ਮਿਲੇਗਾ। ਫੋਨ ਮੀਡੀਆਟੈੱਕ ਡਾਈਮੈਂਸਿਟੀ 700 5ਜੀ ਸਪੋਰਟ ਨਾਲ ਆਏਗਾ। ਸੈਮਸੰਗ ਗਲੈਕਸੀ ਏ13 5ਜੀ ਸਮਾਰਟਫੋਨ ਐਂਡਰਾਇਡ 11 ਬੇਸਡ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਫੋਨ ’ਚ 50 ਮੈਗਾਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 5 ਮੈਗਾਪਿਕਸਲ ਅਲਟਰਾ-ਵਾਈਡ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਾ ਸਪੋਰਟ ਮਿਲੇਗਾ। ਫੋਨ ’ਚ 5,000mAh ਬੈਟਰੀ ਦਿੱਤੀ ਜਾ ਸਕਦੀ ਹੈ, ਜਿਸ ਨੂੰ 25 ਵਾਟ ਫਾਸਟ ਚਾਰਜਿੰਗ ਸਪੋਰਟ ਮਿਲੇਗਾ।