Samsung ਦੀ ਵੱਡੀ ਤਿਆਰੀ, ਜਲਦ ਲਾਂਚ ਹੋਣਗੇ ਇਹ ਸਸਤੇ 4G ਤੇ 5G ਸਮਾਰਟਫੋਨ

Monday, Nov 29, 2021 - 11:22 AM (IST)

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਲਦ ਹੀ Galaxy A13 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਤਹਿਤ Galaxy A13 ਸੀਰੀਜ਼ ਦੇ ਸਮਾਰਟਫੋਨ ਨੂੰ 4ਜੀ ਦੇ ਨਾਲ ਹੀ 5ਜੀ ਕੁਨੈਕਟੀਵਿਟੀ ਨਾਲ ਵੀ ਪੇਸ਼ ਕੀਤਾ ਜਾਵੇਗਾ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਏ13 ਸਭ ਤੋਂ ਸਸਤਾ 5ਜੀ ਸਮਾਰਟਫੋਨ ਹੋਵੇਗਾ। ਇਸ ਤੋਂ ਪਹਿਲਾਂ ਹੀ ਗਲੈਕਸੀ ਏ13 5ਜੀ ਸਮਾਰਟਫੋਨ ਦੀ ਲਾਂਚਿੰਗ ਦੀਆਂ ਖਬਰਾਂ ਲੀਕ ਹੋ ਚੁੱਕੀਆਂ ਹਨ ਪਰ ਚਿੱਪਸੈੱਟ ਦੀ ਕਮੀ ਦੇ ਚਲਦੇ ਸਮਾਰਟਫੋਨ ਦੀ ਲਾਂਚਿੰਗ ’ਚ ਦੇਰੀ ਹੋ ਰਹੀ ਹੈ। ਹਾਲਾਂਕਿ, ਰਿਪੋਰਟ ਮੁਤਾਬਕ, ਗਲੈਕਸੀ ਏ13 ਸੀਰੀਜ਼ ਦੇ ਸਮਾਰਟਫੋਨ ਦਾ ਪ੍ਰੋਡਕਸ਼ਨ ਨੋਇਡਾ ਸਥਿਤ ਫੈਕਟਰੀ ’ਚ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਉਮੀਦ ਹੈ ਕਿ ਗਲੈਕਸੀ ਏ13 4ਜੀ ਸਮਾਰਟਫੋਨ ਨੂੰ ਜਲਦ ਭਾਰਤ ’ਚ ਲਾਂਚ ਕੀਤਾ ਜਾਵੇਗਾ। ਜਦਕਿ ਸੈਮਸੰਗ ਗਲੈਕਸੀ ਏ13 5ਜੀ ਨੂੰ ਦਸੰਬਰ ਦੇ ਅਖੀਰ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ। 

ਗਲੈਕਸੀ ਏ13 ਸਮਾਰਟਫੋਨ ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਏ13 ਸਮਾਰਟਫੋਨ ’ਚ ਪਲਾਸਟਿਕ ਰੀਅਰ ਪੈਨਲ ਦੇ ਨਾਲ ਗਲਾਸੀ ਫਿਨਿਸ਼ ਦਿੱਤੀ ਜਾ ਸਕਦੀ ਹੈ। ਫੋਨ ਇਕ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਗਲੈਕਸੀ ਏ13 4ਜੀ ਸਮਾਰਟਫੋਨ ’ਚ ਇਕ 3.5mm ਹੈੱਡਫੋਨ ਜੈੱਕ, ਯੂ.ਐੱਸ.ਬੀ.-ਸੀ ਪੋਰਟ ਅਤੇ ਬਾਟਮ ’ਚ ਸਪੀਕਰ ਗਰਿੱਲ ਦਿੱਤੀ ਜਾਵੇਗੀ। ਜਦਕਿ ਦੂਜੇ ਪਾਸੇ ਪਾਵਰ ਬਟਨ ਅਤੇ ਵਾਲਿਊਮ ਰਾਕਰ ਮਿਲੇਗਾ। ਗਲੇਕਸੀ ਏ13 5ਜੀ ਸਮਾਰਟਫੋਨ ’ਚ ਇਕ 6.48 ਇੰਚ ਦਾ ਫੁਲ-ਐੱਚ.ਡੀ. ਪਲੱਸ ਐੱਲ.ਸੀ.ਡੀ. ਡਿਸਪਲੇਅ ਪੈਨਲ ਦਿੱਤਾ ਜਾਵੇਗਾ। ਜੋ ਵਾਟਰ ਡ੍ਰੋਪ ਨੋਚ ਡਿਸਪਲੇਅ ਸਪੋਰਟ ਨਾਲ ਆਏਗਾ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਚਿਪਸੈੱਟ ਸਪੋਰਟ ਦਿੱਤਾ ਗਿਆ ਹੈ। ਇਸ ਵਿਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਾ ਸਪੋਰਟ ਮਿਲੇਗਾ। ਫੋਨ 50 ਮੈਗਾਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਪਾਵਰ ਬੈਕਅਪ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨੂੰ 25 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। 


Rakesh

Content Editor

Related News