ਸੈਮਸੰਗ ਦੇ ਫੋਲਡੇਬਲ ਫੋਨ ’ਚ ਹੋਣਗੀਆਂ 2 ਬੈਟਰੀਆਂ

Monday, Dec 17, 2018 - 03:35 PM (IST)

ਸੈਮਸੰਗ ਦੇ ਫੋਲਡੇਬਲ ਫੋਨ ’ਚ ਹੋਣਗੀਆਂ 2 ਬੈਟਰੀਆਂ

ਗੈਜੇਟ ਡੈਸਕ– ਸੈਮਸੰਗ ਆਪਣਾ ਫੋਲਡੇਬਲ ਸਮਾਰਟਫੋਨ ਲਿਆਉਣ ਦੀ ਤਿਆਰੀ ’ਚ ਹੈ। ਸੈਮਸੰਗ ਦੇ ਮੁੜਨ ਵਾਲੇ ਸਮਾਰਟਫੋਨ ਨੂੰ ਲੈ ਕੇ ਰਿਪੋਰਟਾਂ ਵੀ ਆਉਣ ਲੱਗੀਆਂ ਹਨ। ਇਕ ਨਵੀਂ ਮੀਡੀਆ ਰਿਪੋਰਟ ਮੁਤਾਬਕ ਫੋਲਡੇਬਲ ਸਮਾਰਟਫੋਨ ਦਾ ਨਾਂ Galaxy F ਹੋ ਸਕਦਾ ਹੈ, ਜਿਸ ਵਿਚ F ਦਾ ਮਤਲਬ Fold ਹੈ। ਇਸ ਸਮਾਰਟਫੋਨ ’ਚ ਦੋ ਵੱਖ-ਵੱਖ ਬੈਟਰੀਆਂ ਹੋਣਗੀਆਂ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਬੈਟਰੀਆਂਦੀ ਕਪੈਸਟੀ ਮਿਲਾ ਕੇ 6,000mAh ਦੀ ਹੋਵੇਗੀ। 

ਆਮਤੌਰ ’ਤੇ ਇੰਨੀ ਕਪੈਸਟੀ ਦੀ ਬੈਟਰੀ ਸਮਾਰਟਫੋਨ ਦੀ ਬਜਾਏ ਟੈਬਲੇਟਸ ’ਚ ਹੁੰਦੀ ਹੈ। ਦੋ ਵੱਖ-ਵੱਖ ਬੈਟਰੀਆਂ 2 ਡਿਸਪਲੇਅ ਨੂੰ ਪਾਵਰ ਦੇਣਗੀਆਂ। ਜਿਥੋਂ ਤਕ ਕੈਮਰੇ ਦੀ ਗੱਲ ਹੈ ਤਾਂ ਇਸ ਫੋਲਡੇਬਲ ਸਮਾਰਟਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੋਵੇਗਾ ਯਾਨੀ ਇਸ ਸਮਾਰਟਫੋਨ ਦੇ ਪਿੱਛੇ ਦੋ ਕੈਮਰੇ ਲੱਗੇ ਹੋਣਗੇ। ਦੋਵੇਂ ਕੈਮਰੇ 12-12 ਮੈਗਾਪਿਕਸਲ ਦੇ ਹੋਣਗੇ। ਰਿਪੋਰਟ ਮੁਤਾਬਕ, ਇਸ ਸਮਾਰਟਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਹੋਵੇਗਾ।

PunjabKesari

CGS-CIMB ਰਿਸਰਚ ਮੁਤਾਬਕ, ਸਪਲਾਇਰਜ਼ ਤੋਂ ਇਸ ਜਾਣਕਾਰੀ ਦੀ ਪੁੱਸ਼ਟੀ ਕੀਤੀ ਗਈ ਹੈ ਸੈਮਸੰਗ ਦੇ ਫੋਲਡੇਬਲ ਫੋਨ ’ਚ Exynos 9820 ਜਾਂ ਕਵਾਲਕਾਮ 855 ਪ੍ਰੋਸੈਸਰ ਹੋ ਸਕਦਾ ਹੈ। ਇਸ ਫੋਨ ’ਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੋ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ’ਚ ਇਕ ਤੋਂ ਜ਼ਿਆਦਾ ਸਟੋਰੇਜ ਆਪਸ਼ਨ ਹੋ ਸਕਦੇ ਹਨ। 

PunjabKesari

ਇਸ ਫੋਲਡੇਬਲ ਸਮਾਰਟਫੋਨ ਦੀ ਕੀਮਤ ਕਰੀਬ 1,800 ਡਾਲਰ (ਕਰੀਬ 1,30,000 ਰੁਪਏ) ਹੋ ਸਕਦੀ ਹੈ ਕਿਉਂਕਿ ਇਸਦੀ ਮਟੀਰੀਅਲ ਕਾਸਟ 636.70 ਡਾਲਰ (ਕਰੀਬ 46,000 ਰੁਪਏ) ਹੈ। ਸੈਮਸੰਗ ਨੇ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਇਸ ਫੋਨ ’ਚ 7.3-ਇੰਚ ਦੀ ਸਕਰੀਨ ਹੋਵੇਗੀ ਜਿਸ ਦਾ ਰੈਜ਼ੋਲਿਊਸ਼ਨ 1536x2152 ਪਿਕਸਲ ਹੋਵੇਗਾ। ਗਲੈਕਸੀ ਫੋਲਡ ਐਂਡਰਾਇਡ 9 ਪਾਈ ’ਤੇ ਆਧਾਰਿਤ ਸੈਮਸੰਗ ਦੇ ਨਵੇਂ OneUI ਇੰਟਰਫੇਸ ਦੇ ਨਾਲ ਆਏਗਾ। ਸੈਮਸੰਗ 20 ਫਰਵਰੀ ਨੂੰ ਗਲੈਕਸੀ ਐੱਸ10 ਲਾਂਚ ਕਰਨ ਜਾ ਰਹੀ ਹੈ। ਸੈਮਸੰਗ ਗਲੈਕਸੀ ਫੋਲਡ ਨੂੰ ਮਾਰਚ ਜਾਂ ਅਪ੍ਰੈਲ ’ਚ ਲਾਂਚ ਕੀਤਾ ਜਾ ਸਕਦਾ ਹੈ।


Related News