ਸੈਮਸੰਗ ਨੇ ਇਸ ਮਾਮਲੇ ’ਚ ਐਪਲ ਨੂੰ ਛੱਡਿਆ ਪਿੱਛੇ, ਭਾਰਤ ’ਚ ਬਣਿਆ ਨੰਬਰ-1 ਬ੍ਰਾਂਡ
Monday, Jul 11, 2022 - 04:20 PM (IST)
ਗੈਜੇਟ ਡੈਸਕ– ਐਪਲ ਨੂੰ ਇਕ ਵਾਰ ਫਿਰ ਸੈਮਸੰਗ ਨੇ ਪਿੱਛੇ ਛੱਡ ਦਿੱਤਾ ਹੈ। ਕੰਪਨੀ ਪ੍ਰੀਮੀਅਮ ਮੋਬਾਇਲ ਬ੍ਰਾਂਡ ’ਚ ਨੰਬਰ-1 ਬਣਨ ਤੋਂ ਬਾਅਦ ਸਮਾਰਟਵਾਚ ਅਤੇ ਪ੍ਰੀਮੀਅਮ TWS ਈਅਰਬਡਸ ਬ੍ਰਾਂਡ ’ਚ ਵੀ ਭਾਰਤ ’ਚ ਨੰਬਰ-1 ਬਣ ਗਈ ਹੈ। ਸੈਮਸੰਗ ਨੇ ਐਪਲ ਨੂੰ ਪਿੱਛੇ ਛੱਡ ਇਹ ਸਥਾਨ ਪ੍ਰਾਪਤ ਕੀਤਾ ਹੈ।
IDC ਦੀ ਰਿਪੋਰਟ ਮੁਤਾਬਕ, ਸੈਮਸੰਗ ਦਾ ਸਮਾਰਟਵਾਚ ਕੈਟਾਗਰੀ ’ਚ 65 ਫੀਸਦੀ ਮਾਰਕੀਟ ਸ਼ੇਅਰ ਹੈ ਜਦਕਿ ਪ੍ਰੀਮੀਅਮ TWS ਕੈਟਾਗਰੀ ’ਚ ਇਸਦਾ ਮਾਰਕੀਟ ਸ਼ੇਅਰ 31 ਫੀਸਦੀ ਦਾ ਹੈ। ਇਹ ਅੰਕੜਾ ਇਸ ਸਾਲ ਦੀ ਪਹਿਲੀ ਤਿਮਾਹੀ ਦਾ ਹੈ। ਦੱਸ ਦੇਈਏ ਕਿ ਇੱਥੇ ਪ੍ਰੀਮੀਅਮ TWS ਈਅਰਬਡਸ ਦਾ ਮਤਲਬ ਅਜਿਹੇ ਈਅਰਬਡਸ ਤੋਂ ਹੈ ਜਿਨ੍ਹਾਂ ਦੀ ਕੀਮਤ 5,500 ਰੁਪਏ ਤੋਂ ਜ਼ਿਆਦਾ ਹੈ।
ਸੈਮਸੰਗ ਇੰਡੀਆ ਦੇ ਸੀਨੀਅਮ ਡਾਇਰੈਕਟਰ ਅਤੇ ਪ੍ਰੋਡਕਟ ਮਾਰਕੀਟਿੰਗ ਦੇ ਹੈੱਡ ਅਦਿੱਤਿਆ ਬਾਬਰ ਨੇ ਦੱਸਿਆ ਕਿ ਗਲੈਕਸੀ ਵਾਟ 4 ਨੇ ਭਾਰਤ ’ਚ ਡਬਲ ਡਿਜੀਟ ਗ੍ਰੋਥ ਹਾਸਿਲ ਕੀਤੀ ਹੈ। ਇਸ ਦਾ ਕਾਰਨ ਉਨ੍ਹਾਂ ਇਸ ਵਿਚ ਦਿੱਤੇ ਗਏ ਇੰਡਸਟਰੀ ਲੀਡਿੰਗ ਫੀਚਰਜ਼ ਜਿਵੇਂ ਕੰਪੋਜੀਸ਼ਨ ਅਤੇ ਪਰਸਨਲਾਈਜ਼ਡ ਸਲੀਪ ਕੋਚਿੰਗ ਨੂੰ ਦੱਸਿਆ।
ਗਲੈਕਸੀ ਬਡਸ 2 ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਇਸ ਵਿਚ ਦਿੱਤੀ ਗਈ ਪ੍ਰੀਮੀਅਮ ਸਾਊਂਡ ਕੁਆਲਿਟੀ ਅਤੇ ਐਨਹੈਂਸਡ ਐਕਟਿਵ ਨੌਇਜ਼ ਕੈਂਸਲੇਸ਼ਨ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਹ ਡਿਵਾਈਸ ਆਫਲਾਈਨ ਅਤੇ ਆਨਲਾਈਨ ਦੋਵਾਂ ਸਟੋਰਾਂ ’ਤੇ ਉਪਲੱਬਧ ਹਨ।
ਗਲੈਕਸੀ ਵਾਚ 4 ਸੀਰੀਜ਼ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਹ ਪ੍ਰੀਮੀਅਮ ਸਮਾਰਟਵਾਚ ਲਵਰਸ ’ਚ ਫੇਵਰੇਟ ਹੈ ਕਿਉਂਕਿ ਇਸ ਵਿਚ ਪ੍ਰੀਮੀਅਮ ਡਿਜ਼ਾਈਨ, ਟਾਪ ਨੌਚ ਹੈਲਥ ਟਰੈਕਿੰਗ ਫੀਚਰ ਅਤੇ ਸ਼ਨਦਾਰ ਸਕਰੀਨ ਦਿੱਤੀ ਗਈ ਹੈ। ਗਲੈਕਸੀ ਬਡਸ 2 ਦਾ ਵੀ ਡਿਜ਼ਾਈਨ ਕਾਫੀ ਚੰਗਾ ਹੈ।
ਦੱਸ ਦੇਈਏ ਕਿ ਐਪਲ ਸਮਾਰਟਵਾਚ ਮਾਰਕੀਟ ਸ਼ੇਅਰ ’ਚ ਦੂਜੇ ਨੰਬਰ ’ਤੇ ਹੈ। ਇਸ ਦੀ ਸ਼ਿਪਮੈਂਟ ਵਾਲਿਊਮ 22.7 ਫੀਸਦੀ ਹੈ। ਇਸ ਤੋਂ ਬਾਅਦ 4.7 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਫਿਟਬਿਟ ਅਤੇ 3.5 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਫੋਸਿਲ ਦਾ ਨੰਬਰ ਆਉਂਦਾ ਹੈ।