ਇਹ ਹੈ ਸੈਮਸੰਗ ਗਲੈਕਸੀ ਸਪੋਰਟ ਸਮਾਰਟਵਾਚ ਦਾ ਨਵਾਂ ਨਾਂ, ਸਪੈਕਸ ਹੋਏ ਲੀਕ

02/10/2019 3:13:42 PM

ਗੈਜੇਟ ਡੈਸਕ- ਸੈਮਸੰਗ ਆਪਣੇ ਗਲੈਕਸੀ ਐੱਸ 10 ਸੀਰੀਜ਼ ਦੇ ਫ਼ੋਨਸ ਦੇ ਨਾਲ ਸਪੋਰਟ ਸਮਾਰਟਵਾਚ ਸੈਮਸੰਗ ਗਲੈਕਸੀ ਵਾਚ ਨੂੰ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ।  ਸਮਾਰਟਵਾਚ ਨੂੰ ਲੈ ਕੇ ਕਈ ਰਿਊਮਰਸ ਤੇ ਕਈ ਲੀਕਸ ਆਈਆਂ ਹਨ। ਜਿੱਥੇ ਪਿੱਛਲੀ ਰਿਪੋਰਟਸ 'ਚ ਸਮਾਰਟਵਾਚ ਨੂੰ “ਸੈਮਸੰਗ ਗਲੈਕਸੀ ਸਪੋਰਟ ਨਾਂ ਦਿੱਤਾ ਗਿਆ ਸੀ ਉਥੇ ਹੁਣ XDA Developers ਦੀ ਨਵੀਂ ਰਿਪੋਰਟਸ ਦੇ ਮੁਤਾਬਕ ਇਸ ਨੂੰ 'Galaxy Watch Active' ਨਾਂ ਦਿੱਤਾ ਹੈ। ਰਿਪੋਰਟਸ ਤੋਂ ਡਿਵਾਈਸ ਦੇ ਕੁਝ ਸਪੈਕਸ ਵੀ ਸਾਹਮਣੇ ਆਏ ਹਨ।

ਰਿਪੋਰਟਸ ਦੇ ਮੁਤਾਬਕ ਸੈਮਸੰਗ ਗਲੈਕਸੀ ਵਾਚ ਐਕਟਿਵ SM-R500 ਮਾਡਲ ਨੰਬਰ ਦੇ ਨਾਲ ਆਉਂਦਾ ਹੈ ਤੇ ਇਸ ਨੂੰ ਕੋਡਨੇਮ 'Pulse' ਦਿੱਤਾ ਗਿਆ ਹੈ। ਇਹ ਡਿਵਾਈਸ Samsung ਦੇ ਹੀ Tizen 4.0.0.3 ਆਪਰੇਟਿੰਗ ਸਿਸਟਮ 'ਤੇ ਰਨ ਕਰ ਸਕਦਾ ਹੈ। ਇਸ ਦੇ ਨਾਲ ਹੀ 5xynos 9110 chipset ਤੋਂ ਵੀ ਇਹ ਡਿਵਾਈਸ ਲੈਸ ਹੈ। ਮਾਡਲ ਨੰਬਰ ਤੋਂ ਸੈਮਸੰਗ ਦੇ ਗਿਅਰ ਸਪੋਰਟ ਸੀਰੀਜ਼ ਦਾ ਹਿੱਸਾ ਹੋਣ ਦੀ ਉਮੀਦ ਮਿਲ ਰਹੀ ਹੈ ਜਿਸ ਨੂੰ 2017 'ਚ ਮਾਡਲ ਨੰਬਰ SM-R600 ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੰਪਨੀ 2018 Galaxy Watch 'ਚ ਇਸਤੇਮਾਲ ਹੋਣ ਵਾਲੇ ਚਿੱਪਸੈੱਟ ਨੂੰ ਹੀ ਇਸ ਨਵੇਂ ਡਿਵਾਈਸ 'ਚ ਲੈ ਕੇ ਆ ਸਕਦੀ ਹੈ। ਇਸ ਦੇ ਨਾਲ ਹੀ ਅਪਕਮਿੰਗ ਸੈਮਸੰਗ ਗਲੈਕਸੀ ਐਕਟਿਵ 'ਚ ਇਕ 1.3-inch ਡਾਇਮੀਟਰ ਡਿਸਪਲੇਅ 360x360p ਰੈਜ਼ੋਲਿਊਸ਼ਨ ਦੇ ਨਾਲ ਹੋ ਸਕਦਾ ਹੈ।

ਇਸ ਦੇ ਨਾਲ ਹੀ ਸੈਮਸੰਗ ਗਲੈਕਸੀ ਵਾਚ ਐਕਟਿਵ 'ਚ ਐੱਲ ਟੀ ਈ ਕੁਨੈੱਕਟੀਵਿਟੀ ਦੇ ਨਾਲ ਡਿਊਲ eSIM ਸਪੋਰਟ ਹੋ ਸਕਦਾ ਹੈ। ਇਸ 'ਚ ਇਨ-ਬਿਲਟ ਸਪੀਕਰ ਵੀ ਦਿੱਤਾ ਜਾ ਸਕਦਾ ਹੈ। ਇਹ ਵਿਅਰੇਬਲ ਡਿਵਾਈਸ ਹਾਰਟ ਰੇਟ ਮਾਨੀਟਰ ਤੇ ਸੈਮਸੰਗ ਪੇਅ ਵਾਇਆ N63 ਤੇ ਜੀ ਪੀ ਐੱਸ ਦੇ ਨਾਲ ਆ ਸਕਦਾ ਹੈ। ਇਸ 'ਚ 230mAh ਬੈਟਰੀ ਵੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਅਜੇ ਇਸ ਗੱਲ ਦੀ ਕੋਈ ਜਾਣਕਾਰੀ ਵੀ ਹੈ ਕਿ ਇਸ ਵਾਚ ਨੂੰ ਕੰਪਨੀ ਕਿਸ ਵੈਰੀਐਂਟ 'ਚ ਲਾਂਚ ਕਰ ਸਕਦੀ ਹੈ।

ਗਲੈਕਸੀ ਵਾਚ ਐਕਟਿਵ ਦੇ ਬਾਰੇ 'ਚ ਇਹ ਵੀ ਰਿਊਮਰਸ ਹਨ ਦੀ ਇਹ 4GB ਆਨਬੋਰਡ ਸਟੋਰੇਜ ਦੇ ਨਾਲ ਆ ਸਕਦਾ ਹੈ ਤੇ ਨਾਲ ਹੀ ਇਹ black, teal blue ਤੇ pink gold ਕਲਰ ਵੈਰੀਐਂਟਸ 'ਚ ਆ ਸਕਦਾ ਹੈ। ਇਸ ਵਾਰ ਸੈਮਸੰਗ ਇਸ ਡਿਵਾਈਸ 'ਚ ਰੋਟੇਟਿੰਗ ਬੇਜ਼ੇਲ ਨਹੀਂ ਦੇ ਸਕਦੇ ਹਨ।


Related News