ਨਵੇਂ ਫੋਲਡੇਬਲ ਸਮਾਰਟਫੋਨ ਦੇ ਨਾਲ 50 ਫ਼ੀਸਦੀ ਮਾਰਕੀਟ ਸ਼ੇਅਰ ਕਰਨਾ ਹੈ ਸੈਮਸੰਗ ਦਾ ਟੀਚਾ
Wednesday, Aug 02, 2023 - 04:45 PM (IST)

ਨਵੀਂ ਦਿੱਲੀ- ਸੈਮਸੰਗ ਇਲੈਕਟ੍ਰਾਨਿਕਸ ਦੇ ਐੱਮਐੱਕਸ ਬਿਜ਼ਨਸ ਦੇ ਪ੍ਰਧਾਨ ਅਤੇ ਮੁਖੀ ਟੀਐੱਮ ਰੋਹ ਨੇ ਕਿਹਾ ਕਿ ਹਾਲ ਹੀ 'ਚ ਲਾਂਚ ਕੀਤੇ ਗਏ ਗਲੈਕਸੀ ਜ਼ੈਡ ਫੋਲਡ5 ਅਤੇ ਜ਼ੈਡ ਫਲਿੱਪ5 ਸਭ ਤੋਂ ਨਵੀਨਤਾਕਾਰੀ ਫੋਲਡੇਬਲ ਦਾ ਅਨੁਭਵ ਪ੍ਰਦਾਨ ਕਰਦੇ ਹਨ। ਇਹ 5ਵੀਂ ਪੀੜ੍ਹੀ ਦਾ ਮਾਡਲ ਹੈ, ਜੋ ਹੁਣ ਤੱਕ ਦੇ ਅਨੁਭਵ 'ਤੇ ਆਧਾਰਿਤ ਹੈ। ਰੋਹ ਨੇ ਕਿਹਾ ਹੈ ਕਿ "ਨਵੇਂ ਫੋਲਡੇਬਲ ਸਮਾਰਟਫ਼ੋਨ- Galaxy Z Fold5 ਅਤੇ Z Flip5 Flex Hinge, Flex Cam ਅਤੇ Flex Window ਵਰਗੀਆਂ ਵਿਸ਼ੇਸ਼ਤਾਵਾਂ ਹਨ।
ਗਲੈਕਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਦਾ Compact ਅਤੇ Sophisticated ਡਿਜ਼ਾਈਨ ਗਾਹਕਾਂ ਨੂੰ ਇੱਕ unique mobile experience ਦਿੰਦਾ ਹੈ। ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਗਲੈਕਸੀ ਟੈਬ ਐੱਸ9 ਸੀਰੀਜ਼ ਅਤੇ Galaxy Watch 6 ਸੀਰੀਜ਼ ਦੀ ਮਦਦ ਨਾਲ ਈਕੋਸਿਸਟਮ ਦੇ ਅਨੁਭਵ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਕੰਪਨੀ ਨੂੰ ਉਮੀਦ ਹੈ ਕਿ 2023 ਦੇ ਦੂਜੇ ਛਿਮਾਹੀ 'ਚ ਫੋਲਡੇਬਲ ਦੀ ਲੀਡਰਸ਼ਿਪ ਜ਼ਿਆਦਾ ਮਜ਼ਬੂਤ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਗਲੈਕਸੀ ਫੋਲਡ ਨੂੰ 2019 'ਚ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ 5ਵੀਂ ਜਨਰੇਸ਼ਨ ਫੋਲਡੇਬਲ ਨੂੰ ਪੇਸ਼ ਕੀਤਾ ਗਿਆ ਸੀ। ਕੰਪਨੀ ਨੂੰ ਉਮੀਦ ਹੈ ਕਿ 2023 'ਚ ਇਸ ਦੀ ਵਿਕਰੀ 30 ਮਿਲੀਅਨ ਤੱਕ ਪਹੁੰਚ ਜਾਵੇਗੀ। ਸ੍ਰੀ ਰੋਹ ਨੇ ਕਿਹਾ ਕਿ ਭਾਰਤ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ 'ਚੋਂ ਇੱਕ ਹੋਣ ਦੇ ਨਾਤੇ, ਫੋਲਡੇਬਲ ਡਿਵਾਈਸਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਬਹੁਤ ਮਹੱਤਵਪੂਰਨ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8