ਭਾਰਤ ''ਚ 6 ਅਗਸਤ ਤੋਂ ਸ਼ੁਰੂ ਹੋਵੇਗੀ ਸੈਮਸੰਗ ਦੇ ਇਸ ਸਮਾਰਟਫੋਨ ਦੀ ਵਿਕਰੀ

Saturday, Jul 18, 2020 - 02:03 AM (IST)

ਭਾਰਤ ''ਚ 6 ਅਗਸਤ ਤੋਂ ਸ਼ੁਰੂ ਹੋਵੇਗੀ ਸੈਮਸੰਗ ਦੇ ਇਸ ਸਮਾਰਟਫੋਨ ਦੀ ਵਿਕਰੀ

ਗੈਜੇਟ ਡੈਸਕ—ਸੈਮਸੰਗ ਗੈਲਕਸੀ ਐੱਮ31ਐੱਸ ਸਮਾਰਟਫੋਨ ਦੇ ਇਸ ਮਹੀਨੇ ਲਾਂਚ ਹੋਣ ਦੀ ਖਬਰ ਹੈ। ਹੁਣ ਇਕ ਨਵੀਂ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਫੋਨ ਦੀ ਵਿਕਰੀ 6 ਅਗਸਤ ਤੋਂ ਭਾਰਤ 'ਚ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਫੋਨ ਦੀਆਂ ਤਸਵੀਰਾਂ ਵੀ ਲੀਕ ਹੋਈਆਂ ਹਨ। ਸੈਮਸੰਗ ਗਲੈਕਸੀ ਐੱਮ31ਐੱਸ 'ਚ ਐੱਲ-ਸ਼ੇਪ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਫੋਨ ਦੇ ਰੀਅਰ 'ਚ 4 ਕੈਮਰੇ ਅਤੇ ਅਗਲੇ ਪਾਸੇ ਹੋਲ-ਪੰਚ ਡਿਜ਼ਾਈਨ ਹੈ। ਸੈਮਸੰਗ ਦਾ ਇਹ ਆਉਣ ਵਾਲਾ ਫੋਨ ਇਸ ਸਾਲ ਲਾਂਚ ਹੋਏ ਗਲੈਕਸੀ ਐੱਮ31 ਦਾ ਅਪਗ੍ਰੇਡੇਡ ਵੇਰੀਐਂਟ ਹੋਵੇਗਾ।

91ਮੋਬਾਇਲਜ਼ ਦੀ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਮ31ਐੱਸ ਦੀ ਵਿਕਰੀ ਦੇਸ਼ 'ਚ 6 ਅਗਸਤ ਤੋਂ ਸ਼ੁਰੂ ਹੋਵੇਗੀ। ਫੋਨ ਇਸ ਮਹੀਨੇ ਲਾਂਚ ਹੋਵੇਗਾ ਪਰ ਇਸ ਦੀ ਸੇਲ ਅਗਸਤ ਤੋਂ ਹੋਵੇਗੀ। ਸੈਮਸੰਗ ਗਲੈਕਸੀ ਐੱਮ31ਐੱਸ ਦੀ ਵਿਕਰੀ ਸੈਮਸੰਗ ਇੰਡੀਆ ਆਨਲਾਈਨ ਸਟੋਰ ਅਤੇ ਐਮਾਜ਼ੋਨ ਇੰਡੀਆ 'ਤੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੱਲ ਕਰੀਏ ਕੀਮਤ ਦੀ ਤਾਂ ਰਿਪੋਰਟ 'ਚ ਇਸ ਫੋਨ ਨੂੰ 20,000 ਰੁਪਏ ਦੇ ਕਰੀਬ ਲਾਂਚ ਕਰਨ ਦੀ ਗੱਲ ਕੀਤੀ ਗਈ ਹੈ। ਫੋਨ 'ਚ 6ਜੀ.ਬੀ. ਰੈਮ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਫੋਨ 'ਚ ਦਿੱਤੇ ਜਾਣ ਵਾਲੇ ਕਵਾਡ ਕੈਮਰਾ ਸੈਟਅਪ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਹੋਵੇਗਾ। ਹੈਂਡਸੈਟ 'ਚ 128ਜੀ.ਬੀ. ਇਨਬਿਲਟ ਸਟੋਰੇਜ਼ ਅਤੇ ਏਮੋਲੇਡ ਸਕਰੀਨ ਹੋਣ ਦਾ ਖੁਲਾਸਾ ਹੋਇਆ ਹੈ।


author

Karan Kumar

Content Editor

Related News