Xiaomi ਦੇ ਇਸ ਫੋਨ ’ਤੇ ਮਿਲ ਰਹੀ ਹੈ ਭਾਰੀ ਛੋਟ, ਇੰਝ ਚੁੱਕੋ ਫਾਇਦਾ

Monday, Sep 13, 2021 - 11:36 AM (IST)

Xiaomi ਦੇ ਇਸ ਫੋਨ ’ਤੇ ਮਿਲ ਰਹੀ ਹੈ ਭਾਰੀ ਛੋਟ, ਇੰਝ ਚੁੱਕੋ ਫਾਇਦਾ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਸ਼ਾਓਮੀ ਦਾ ਬਿਹਤਰੀਨ ਸਮਾਰਟਫੋਨ ਘੱਟ ਕੀਮਤ ’ਚ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸ਼ਾਨਦਾਰ ਮੌਕਾ ਹੈ। Xiaomi Mi 11X ਸਮਾਰਟਫੋਨ ’ਤੇ 2000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਛੋਟ ਐਮਾਜ਼ਾਨ ਇੰਡੀਆ ’ਤੇ ਮਿਲ ਰਹੀ ਹੈ। ਇਸ ਛੋਟ ਦਾ ਫਾਇਦਾ ਐੱਸ.ਬੀ.ਆਈ. (ਭਾਰਤੀ ਸਟੇਟ ਬੈਂਕ) ਦੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਫੋਨ ’ਤੇ ਐਕਸਚੇਜ ਆਫਰ ਵੀ ਦਿੱਤਾ ਜਾ ਰਿਹਾ ਹੈ। Xiaomi Mi 11X ’ਤੇ 2000 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਇਲਾਵਾ 19,200 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਯਾਨੀ ਜੇਕਰ ਤੁਸੀਂ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਕਾਫੀ ਵਧੀਆ ਮੌਕਾ ਹੈ। ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ ਜੋ ਕਿ 2000 ਰੁਪਏ ਦੀ ਛੋਟ ਤੋਂ ਬਾਅਦ 25,999 ਰੁਪਏ ’ਚ ਮਿਲ ਰਿਹਾ ਹੈ। 

ਫੋਨ ’ਚ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰਿਫ੍ਰੈਸ਼ ਰੇਟ 120Hz ਹੈ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 870 ਚਿਪਸੈੱਟ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 4520mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 


author

Rakesh

Content Editor

Related News