ਮਾਰਚ ’ਚ ਲਾਂਚ ਹੋਵੇਗੀ Royal Enfield ਦੀ ਪਰਫਾਰਮੈਂਸ ਬਾਈਕ Scram 411
Saturday, Feb 19, 2022 - 04:10 PM (IST)
ਆਟੋ ਡੈਸਕ– ਚੇਨਈ ਬੇਸਡ ਮੋਟਰਸਾਈਕਲ ਨਿਰਮਾਤਾ ਰਾਇਲ ਐਨਫੀਲਡ ਭਾਰਤੀ ਬਾਜ਼ਾਰ ’ਚ ਆਪਣੀ ਅਗਲੀ ਬਾਈਕ ਲਾਂਚ ਕਰਨ ਲਈ ਤਿਆਰ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਚਰਚਾ ’ਚ ਹੈ। ਇਹ ਕੰਪਨੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਇਕ ਪਰਫਾਰਮੈਂਸ ਬਾਈਕ ਹੋਵੇਗੀ, ਜਿਸਨੂੰ ਇਸੇ ਸਾਲ ਮਾਰਚ ’ਚ ਲਾਂਚ ਕੀਤਾ ਜਾਵੇਗਾ। ਇਸ ਬਾਈਕ ਨੂੰ ਪਹਿਲਾਂ ਫਰਵਰੀ ’ਚ ਲਾਂਚ ਕੀਤਾ ਜਾਵੇਗਾ। ਇਸ ਬਾਈਕ ਨੂੰ ਪਹਿਲਾਂ ਫਰਵਰੀ ’ਚ ਲਾਂਚ ਕੀਤਾ ਜਾਣਾ ਸੀ ਪਰ ਕੁਝ ਕਾਰਨਾਂ ਦੇ ਚਲਦੇ ਇਸਦੀ ਲਾਂਚਿੰਗ ਨੂੰ ਅਗਲੇ ਮਹੀਨੇ ਲਈ ਟਾਲ ਦਿੱਤਾ ਗਿਆ ਹੈ। ਇਸਤੋਂ ਇਲਾਵਾ ਨਵੇਂ ਅਪਡੇਟਸ ਮੁਤਾਬਕ, ਇਹ ਬਾਈਕ ਡੀਲਰਸ਼ਿਪਸ ’ਤੇ ਪਹੁੰਚਣੀ ਸ਼ੁਰੂ ਹੋ ਗਈ ਹੈ।
ਸਭ ਤੋਂ ਪਹਿਲਾਂ ਗੱਲ ਕਰੀਏ ਕਲਰ ਸਕੀਮ ਦੀ ਤਾਂ ਇਸਨੂੰ ਦੋ ਵੱਖ-ਵੱਖ ਪੇਂਟ ਸਕੀਮ- ਬਲੈਕ ਵਿਦ ਮੈਰੂਨ/ਯੈਲੋ ਹਾਈਲਾਈਟਸ ਅਤੇ ਵਾਈਟ ਵਿਦ ਰੈੱਡ/ਬਲਿਊ ਹਾਈਲਾਈਟਸ ’ਚ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਵੀ ਇਹ ਬਾਈਕ ਹੋਰ ਕਲਰ ਆਪਸ਼ੰਸ ’ਚ ਉਪਲੱਬਧ ਹੋਵੇਗੀ ਜਿਸਦੀ ਡਿਟੇਲਸ ਆਉਣ ਵਾਲੇ ਦਿਨਾਂ ’ਚ ਬਾਅਦ ’ਚ ਸਾਹਮਣੇ ਆਏਗੀ।
ਹਾਲ ਹੀ ’ਚ ਮੋਟਰਸਾਈਕਲ ਦਾ ਅਧਿਕਾਰਤ ਬ੍ਰੋਸ਼ਰ ਵੀ ਆਨਲਾਈਨ ਲੀਕ ਹੋਇਆ ਸੀ। ਜਿਸ ਵਿਚ ਇਹ ਵੇਖਿਆ ਗਿਆ ਸੀ ਕਿ ਇਸ ਵਿਚ 411 cc, ਸਿੰਗਲ-ਸਿਲੰਡਰ ਯੂਨਿਟ ਇੰਜਣ ਦਿੱਤਾ ਜਾਵੇਗਾ ਜੋ 24.3 bhp ਦੀ ਪਾਵਰ ਜਨਰੇਟ ਕਰਦਾ ਹੈ। ਗੱਲ ਕਰੀਏ ਹੋਰ ਫੀਚਰਜ਼ ਦੀ ਤਾਂ ਸਾਹਮਣੇ ਆਈਆਂ ਤਸਵੀਰਾਂ ਮੁਤਾਬਕ, ਸਕ੍ਰਾਮ 411 ਬਾਈਕ ’ਚ ਸਿੰਗਲ ਸੀਟ ਮਿਲੇਗੀ। ਇਸਤੋਂ ਇਲਾਵਾ ਹਾਰਡਕੋਰ ਏ.ਡੀ.ਵੀ. ਟ੍ਰਿਮ ਦੇ ਮੁਕਾਬਲੇ ਇਸਦੇ ਐਕਸਟੀਰੀਅਰ ਲੁੱਕ ’ਚ ਮਾਡੀਫਿਕੇਸ਼ਨ ਕੀਤੇ ਗਏ ਹਨ।