ਰਾਇਲ ਇਨਫੀਲਡ ਨੇ ਵਧਾਈ ਆਪਣੀਆਂ ਬਾਈਕਸ ਦੀ ਕੀਮਤ
Wednesday, Aug 31, 2016 - 04:29 PM (IST)

ਜਲੰਧਰ- ਭਾਰਤ ਦੀ ਮੰਨੀ-ਪ੍ਰਮੰਨੀ ਕੰਪਨੀ ਰਾਇਲ ਇਨਫੀਲਡ ਨੇ ਆਪਣੇ ਮੋਟਰਸਾਈਕਲਾਂ ਦੀਆਂ ਕੀਮਤਾਂ ''ਚ ਵਾਧਾ ਕਰ ਦਿੱਤਾ ਹੈ। ਇਹ ਵਾਧਾ ਕੰਪਨੀ ਦੇ ਮੋਟਰਸਾਈਕਲਾਂ ਦੀ ਪੂਰੀ ਰੇਂਜ ''ਤੇ ਕੀਤਾ ਗਿਆ ਹੈ ਜਿਸ ਵਿਚ ਹਾਲ ਹੀ ''ਚ ਲਾਂਚ ਕੀਤੀ ਗਈ ਹਿਮਾਲਿਅਨ ਬਾਈਕ ਤੋਂ ਲੈ ਕੇ ਕਲਾਸਿਕ ਕ੍ਰੋਮ 500 ਬਾਈਕ ਆਦਿ ਸ਼ਾਮਲ ਹਨ।
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਿਮਾਲਿਅਨ ਬਾਈਕ 1100 ਰੁਪਏ ਮਹਿੰਗੀ ਅਤੇ ਕਲਾਸਿਕ ਕ੍ਰੋਮ 500 ਹੁਣ 3600 ਰੁਪਏ ਮਹਿੰਗੀ ਮਿਲੇਗੀ। ਬਾਈਕਸ ''ਤੇ ਇਸ ਨਵੀਂ ਕੀਮਤ ਨੂੰ 8 ਪ੍ਰਮੁੱਖ ਸ਼ਹਿਰਾਂ ''ਚ ਲਾਗੂ ਕੀਤਾ ਗਿਆ ਹੈ।