ਆ ਗਈ ਰਾਇਲ ਐਨਫੀਲਡ ਦੀ ਦਮਦਾਰ ਬਾਬਰ ਬਾਈਕ, ਕੀਮਤ 2.35 ਲੱਖ ਰੁਪਏ ਤੋਂ ਸ਼ੁਰੂ

Monday, Nov 25, 2024 - 07:57 PM (IST)

ਆ ਗਈ ਰਾਇਲ ਐਨਫੀਲਡ ਦੀ ਦਮਦਾਰ ਬਾਬਰ ਬਾਈਕ, ਕੀਮਤ 2.35 ਲੱਖ ਰੁਪਏ ਤੋਂ ਸ਼ੁਰੂ

ਆਟੋ ਡੈਸਕ- ਦੇਸੀ ਮੋਟਰਸਾਈਕਲ ਕੰਪਨੀ ਰਾਇਲ ਐਨਫੀਲਡ ਨੇ ਮੋਟੋਵਰਸ 2024 'ਚ ਆਪਣੀ ਦਮਦਾਰ ਬਾਈਕ ਗੋਅਨ ਕਲਾਸਿਕ 350 ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 2.35 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਇਹ ਬਾਈਕ ਕੁੱਲ ਚਾਰ ਡਿਊਲ-ਟੋਨ ਕਲਰ ਆਪਸ਼ਨ- ਰੇਵ ਰੈੱਡ, ਟ੍ਰਿਪ ਟੀਲ, ਪਰਪਲ ਹੇਜ਼ ਅਤੇ ਸ਼ਾਕ ਬਲੈਕ ਕਲਰ 'ਚ ਪੇਸ਼ ਕੀਤੀ ਗਈ ਹੈ। ਨਵੀਂ Goan Classic 350 ਬਾਈਕ ਰੈਗੁਲਰ ਕਲਾਸਿਕ 350 'ਤੇ ਬੇਸਡ ਹੈ। 

ਪਾਵਰਟ੍ਰੇਨ

ਇਸ ਬਾਈਕ 'ਚ 349cc ਦਾ ਇੰਜਣ ਹੈ, ਜੋ 20.2 bhp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਬਾਈਕ ਇਕ ਲੀਟਰ 'ਚ 36.2 ਕਿਲੋਮੀਟਰ ਦੀ ਮਾਈਲੇਜ ਦੇ ਸਕਦੀ ਹੈ। ਬ੍ਰੇਕਿੰਗ ਲਈ ਇਸ 'ਚ ਡਿਊਲ-ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਦਿੱਤਾ ਗਿਆ ਹੈ। ਬਾਈਕ 'ਚ ਡਿਸਕ ਬ੍ਰੇਕ ਦੀ ਸੁਵਿਧਾ ਵੀ ਹੈ। ਰਾਇਲ ਐਨਫੀਲਡ ਵਿੱਚ ਇੰਸਟਰੂਮੈਂਟ ਕਲੱਸਟਰ ਹੈ, ਜੋ ਨੈਵੀਗੇਸ਼ਨ ਦੀ ਸਹੂਲਤ ਪ੍ਰਦਾਨ ਕਰਦਾ ਹੈ।

ਫੀਚਰਜ਼

ਰਾਇਲ ਐਨਫੀਲਡ ਗੋਆਨ ਕਲਾਸਿਕ 350 ਵਿੱਚ LED ਲਾਈਟਾਂ, ਐਡਜਸਟੇਬਲ ਲੀਵਰ, ਕ੍ਰੈਡਲ ਫ੍ਰੇਮ, ਇੱਕ ਗੋਲ LED ਹੈੱਡਲਾਈਟ, ਇੱਕ ਟਿਅਰ-ਡ੍ਰੌਪ ਸ਼ੇਪ ਦਾ ਫਿਊਲ ਟੈਂਕ, ਕਰਵਡ ਫੈਂਡਰ, ਐਪੀ-ਹੈਂਗਰ ਟਾਈਪ ਦਾ ਹੈਂਡਲਬਾਰ, ਫਲੋਟਿੰਗ ਸੀਟ, ਟਿਊਬਲੈੱਸ ਵਾਇਰ-ਸਪੋਕ ਰਿਮਸ ਅਤੇ ਵਾਇਟ-ਵਾਲ ਟਾਇਅਰਸ ਫੀਚਰਜ਼ ਦਿੱਤੇ ਗਏ ਹਨ।


author

Rakesh

Content Editor

Related News