ਸ਼ਾਨਦਾਰ ਲੁਕ ਨਾਲ BS6 ਬੁਲੇਟ 350 ਲਾਂਚ, ਜਾਣੋ ਕਿੰਨੀ ਹੈ ਕੀਮਤ

01/09/2020 11:55:45 AM

ਆਟੋ ਡੈਸਕ– ਰਾਇਲ ਐਨਫੀਲਡ ਨੇ ਬੀ.ਐੱਸ.-6 ਇੰਜਣ ਵਾਲੀ ਕਲਾਸਿਕ 350 ਲਾਂਚ ਕਰ ਦਿੱਤੀ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1.65 ਲੱਖ ਰੁਪਏ ਹੈ। ਡਿਊਲ ਚੈਨਲ ਏ.ਬੀ.ਐੱਸ. ਦੇ ਨਾਲ ਆਈ ਬੀ.ਐਸ.-6 ਰਾਇਲ ਐਨਫੀਲਡ ਕਲਾਸਿਕ 350 ਦੀ ਕੀਮਤ ਬਾਈਕ ਦੇ ਡਿਊਲ ਚੈਨਲ ਏ.ਬੀ.ਐੱਸ. ਵਾਲੇ ਬੀ.ਐੱਸ.-4 ਮਾਡਲ ਨਾਲੋਂ ਕਰੀਬ 11 ਹਜ਼ਾਰ ਰੁਪਏ ਜ਼ਿਆਦਾ ਹੈ। ਇਹ ਬਾਈਕ ਬੀ.ਐੱਸ.-6 ਇੰਜਣ ਦੇ ਨਾਲ ਲਾਂਚ ਕੀਤੀ ਗਈ ਰਾਇਲ ਐਨਫੀਲਡ ਦਾ ਪਹਿਲਾ ਮੋਟਰਸਾਈਕਲ ਹੈ। ਕੰਪਨੀ ਨੇ ਕਿਹਾ ਹੈ ਕਿ 31 ਮਾਰਚ ਤਕ ਹੋਰ ਬਾਈਕਸ ਵੀ ਬੀ.ਐੱਸ.-6 ਕੰਪਲਾਇੰਟ ਹੋਣਗੀਆਂ। 

ਰਾਇਲ ਐਨਫੀਲਡ ਨੇ ਬੀ.ਐੱਸ.-6 ਕਲਾਸਿਕ 350 ’ਚ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਦਿੱਤਾ ਹੈ, ਜਦਕਿ ਬੀ.ਐੱਸ.-4 ਮਾਡਲ ’ਚ ਕਾਰਬਿਊਰੇਟਰ ਸੀ। ਅਪਡੇਟਿਡ ਕਲਾਸਿਕ 350 ਨੂੰ ਦੋ ਨਵੇਂ ਰੰਗਾਂ (ਸਟੀਲਥ ਬਲੈਕ ਅਤੇ ਕ੍ਰੋਮ ਬਲੈਕ) ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਵਾਲੇ ਸਿਗਨਲਸ ਏਅਰਬੋਰਨ ਬਲਿਊ, ਸਿਗਨਲਸ ਸਟਾਰਮਰਾਈਡਰ ਸੈਂਡ, ਗਨਮੈਟਲ ਗ੍ਰੇਅ ਅਤੇ ਕਲਾਸਿਕ ਬਲੈਕ ਕਲਰ ’ਚ ਵੀ ਬਾਈਕ ਉਪਲੱਬਧ ਰਹੇਗੀ। 

PunjabKesari

ਦੋ ਨਵੇਂ ਫੀਚਰ
ਸਟੀਲਥ ਬਲੈਕ ਅਤੇ ਗਨਮੈਟਲ ਗ੍ਰੇਅ ਕਲਰ ’ਚ ਮਿਲਣ ਵਾਲੀ ਰਾਇਲ ਐਨਫੀਲਡ ਕਲਾਸਿਕ 350 ’ਚ ਅਲੌਏ ਵ੍ਹੀਲਜ਼ ਅਤੇ ਟਿਊਬਲੈੱਸ ਟਾਇਰ ਸਟੈਂਡਰਡ ਦਿੱਤੇ ਗਏ ਹਨ। 

ਇੰਜਣ
ਕਲਾਸਿਕ 350 ਦੇ ਬੀ.ਐੱਸ.-4 ਮਾਡਲ ’ਚ ਦਿੱਤਾ ਗਿਆ 346 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ 19.8hp ਦੀ ਪਾਵਰ ਅਤੇ 28Nm ਟਾਰਕ ਜਨਰੇਟ ਕਰਦਾ ਹੈ। ਰਾਇਲ ਐਨਫੀਲਡ ਨੇ ਬੀ.ਐੱਸ.-6 ਮਾਡਲ ਦੇ ਇੰਜਣ ਆਊਟਪੁਟ ਫਿਗਰ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ। ਹਾਲਾਂਕਿ, ਕੰਪਨੀ ਨੇ ਕਿਹਾ ਹੈ ਕਿ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਇੰਜਣ ਦੇ ਰਿਫਾਇਨਮੈਂਟ, ਡ੍ਰਾਈਵੇਬਿਲਿਟੀ ਅਤੇ ਠੰਡ ’ਚ ਸਟਾਰਟ ਕਰਨ ਦੀ ਸਮਰਥਾ ’ਚ ਸੁਧਾਰ ਕਰਨ ’ਚ ਮਦਦ ਕਰੇਗਾ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਬਿਹਤਰ ਪਰਫਾਰਮੈਂਸ ਲਈ ਪਾਵਰ ਅਤੇ ਟਾਰਕ ਡਲਿਵਰੀ ਨੂੰ ਟਿਊਨ ਅਤੇ ਆਪਟਿਮਾਈਜ਼ ਕੀਤਾ ਗਿਆ ਹੈ। 

ਵਾਰੰਟੀ ਅਤੇ ਬੁਕਿੰਗ
ਬੀ.ਐੱਸ.-6 ਕਲਾਸਿਕ 350 ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਸ ਦੀਆਂ ਸਾਰੀਆਂ ਬੀ.ਐੱਸ.-6 ਬਾਈਕਸ ਤਿੰਨ ਸਾਲ ਦੀ ਵਾਰੰਟੀ ਅਤੇ ਤਿੰਨ ਸਾਲ ਰੋਡਸਾਈਡ ਅਸਿਸਟੈਂਸ ਦੇ ਨਾਲ ਆਉਣਗੀਆਂ। ਬੀ.ਐੱਸ.-6 ਇੰਜਣ ਵਾਲੀ ਨਵੀਂ ਕਲਾਸਿਕ 350 ਦੀ ਬੁਕਿੰਗ ਸ਼ੁਰੂ ਹੈ। 10 ਹਜ਼ਾਰ ਰੁਪਏ ਦੇ ਕੇ ਇਸ ਬਾਈਕ ਨੂੰ ਬੁੱਕ ਕੀਤਾ ਜਾ ਸਕਦਾ ਹੈ। 


Related News