Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ, ਕੀਮਤ ਜਾਣ ਉਡ ਜਾਣਗੇ ਹੋਸ਼
Friday, Jun 04, 2021 - 12:38 PM (IST)
ਆਟੋ ਡੈਸਕ– ਰਾਲਸ ਰਾਇਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਲਗਜ਼ਰੀ ਕਾਰ ਪੇਸ਼ ਕੀਤੀ ਹੈ। ਇਸ ਦੀ ਕੀਮਤ ਜਾਣ ਕੇ ਕਿਸੇ ਦੇ ਵੀ ਹੋਸ਼ ਉਡ ਸਕਦੇ ਹਨ। ਇਸ ਦੇ ਫੀਚਰਜ਼ ਵੀ ਬੇਮਿਸਾਲ ਹਨ। ਇਹ ਨਾ ਸਿਰਫ਼ ਹੁਣ ਤਕ ਦੀ ਸਭ ਤੋਂ ਮਹਿੰਗੀ ਕਾਰ ਹੈ ਸਗੋਂ ਇਸ ਵਿਚ ਛੱਤਰੀ ਅਤੇ ਘੁੰਮਣ ਵਾਲਾ ਕਾਕਟੇਲ ਟੇਬਲ ਵੀ ਦਿੱਤਾ ਗਿਆ ਹੈ ਜੋ ਤੁਹਾਨੂੰ ਕਿਤੇ ਵੀ ਰੈਸਟੋਰੈਂਟ ਦਾ ਅਨੁਭਵ ਦੇਵੇਗਾ। 2021 ਰਾਲਸ ਰਾਇਸ ਬੋਟ ਟੇਲ ਚਾਰ ਸੀਟਾਂ ਵਾਲੀ ਲਗਜ਼ਰੀ ਕਾਰ ਹੈ ਜਿਸ ਦੀ ਲੰਬਾਈ 19 ਫੁੱਟ ਹੈ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਰਾਲਸ ਰਾਇਸ ਦੀ ਇਹ ਪਹਿਲੀ ਕਾਰ ਹੈ ਜਿਸ ਨੂੰ ਲਗਜ਼ਰੀ ਕਾਰਮੇਕਰ Coachbuild ਪ੍ਰੋਗਰਾਮ ਤਹਿਤ ਬਣਾਇਆ ਗਿਆਹੈ। ਇਸ ਨੂੰ ਬਣਾਉਣ ਦੀ ਪ੍ਰੇਰਣਾ Rolls-Royce Sweptail ਕਾਰ ਤੋਂ ਮਿਲੀ। Rolls-Royce Sweptail ਹੁਣ ਤਕ ਸਭ ਤੋਂ ਮਹਿੰਗੀ ਕਾਰ ਸੀ ਜੋ 2017 ’ਚ 1.28 ਕਰੋੜ ਪੌਂਡ ’ਚ ਵਿਕੀ ਸੀ। ਯਾਨੀ ਭਾਰਤੀ ਕੀਮਤ ਦੇ ਹਿਸਾਬ ਨਾਲ ਇਹ ਕਰੀਬ 131 ਕਰੋੜ ਰੁਪਏ ’ਚ ਵਿਕੀ ਸੀ। ਹੁਣ ਕੀਮਤ ਅਤੇ ਲਗਜ਼ਰੀ ’ਚ 2021 ਰਾਲਸ ਰਾਇਸ ਬੋਟ ਟੇਲ ਨੇ ਇਸ ਕਾਰ ਨੂੰ ਪਛਾੜ ਦਿੱਤਾ ਹੈ।
ਕੀਮਤ ਕਰ ਦੇਵੇਗੀ ਹੈਰਾਨ
ਰਾਲਸ ਰਾਇਸ ਬੋਟ ਟੇਲ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਕਾਰ ਦੀ ਕੀਮਤ £20 ਮਿਲੀਅਨ (ਕਰੀਬ 206 ਕਰੋੜ ਰੁਪਏ) ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਨਵੀਂ ਕਾਰ ਰਾਲਸ ਰਾਇਸ ਦੀ ਬੋਟ ਟੇਲ ਇਕ ਨਾਟਿਕਲ-ਥੀਮ ਵਾਲੀ ਲਗਜ਼ਰੀ ਕਾਰ ਹੈ ਜਿਸ ਵਿਚ ਰੀਅਰ ਡੇਕ ਹੈ ਜੋ ਪਿਕਨਿਕ ਸੈੱਟ ’ਚ ਬਦਲ ਜਾਂਦਾ ਹੈ। ਕਾਰ ਦੇ ਰੀਅਰ ਡੇਕ ’ਚ ਇਕ ਡਿਨਰ ਸੈੱਟ, ਮੈਚਿੰਗ ਕੁਰਸੀਆਂ ਦੇ ਨਾਲ ਕਾਕਟੇਲ ਟੇਬਲ ਅਤੇ ਇਕ ਛੱਤਰੀ ਹੈ ਜੋ ਜਦੋਂ ਚਾਹੋ, ਉਦੋਂ ਬਾਹਰ ਕੱਢ ਸਕਦੇ ਹੋ।
ਇਹ ਵੀ ਪੜ੍ਹੋ– ਵੈਕਸੀਨ ਲਈ ਸਲਾਟ ਬੁੱਕ ਕਰਨਾ ਹੋਇਆ ਹੋਰ ਆਸਾਨ, ਇਸ ਨੰਬਰ ’ਤੇ ਕਰੋ ਕਾਲ
ਇਸ ਲਈ ਨਾਂ ਦਿੱਤਾ ਗਿਆ ਬੋਟ ਟੇਲ
ਇਸ ਕਾਰ ’ਚ ਰੀਅਰ ਡੇਕ ਯਾਨੀ ਕਾਰ ਦੀ ਡਿੱਕੀ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਕਿਸੇ ਲਗਜ਼ਰੀਅਸ ਰੈਸਟੋਰੈਂਟ ਦੀ ਇਕ ਕਪਲ ਸੀਟ ਦੀ ਤਰ੍ਹਾਂ ਬਣ ਜਾਂਦਾ ਹੈ। ਕਾਰ ਦਾ ਪਿਛਲਾ ਹਿੱਸਾ ਛੱਤਰੀ ਦੀ ਤਰ੍ਹਾਂ ਆਪਣੇ-ਆਪ ਉੱਪਰ ਉੱਠ ਜਾਂਦਾ ਹੈ ਜਿਸ ਵਿਚ ਇਕ ਕਪਲ ਸੀਟ ਬਣੀ ਹੁੰਦੀ ਹੈ। ਇਸ ਨੂੰ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆਹੈ। ਇਸ ਹਿੱਸੇ ’ਚ ਇਕ ਫਰਿਜ ਸਮੇਤ ਕਈ ਲਗਜ਼ਰੀ ਵਸਤੂਆਂ ਰੱਖੀਆਂ ਗਈਆਂ ਹਨ। ਯਾਨੀ ਇਸ ਸੀਟ ’ਤੇ ਬੈਠ ਕੇ ਰੈਸਟੋਰੈਂਟ ਦਾ ਅਨੁਭਵ ਮਿਲਦਾ ਹੈ। ਦੋ ਲੋਕ ਸ਼ੈਂਪੇਨ ਦੀਆਂ ਬੋਤਲਾਂ ਨੂੰ ਹਵਾ ’ਚ ਉਛਾਲ ਸਕਦੇ ਹਨ ਅਤੇ ਲਗਜ਼ਰੀ ਬ੍ਰੇਕਫਾਸਟ ਦਾ ਮਜ਼ਾ ਲੈ ਸਕਦੇ ਹਨ।
ਇਹ ਵੀ ਪੜ੍ਹੋ– ਬਦਲ ਗਿਆ BSNL ਦਾ ਇਹ ਪਲਾਨ, ਮੁਫ਼ਤ ਕਾਲਿੰਗ ਨਾਲ ਹੁਣ ਮਿਲੇਗਾ ਦੁਗਣਾ ਡਾਟਾ
ਇਹ ਵੀ ਪੜ੍ਹੋ– ਆ ਗਿਆ ਦੁਨੀਆ ਦਾ ਸਭ ਤੋਂ ਸਸਤਾ Oximeter, ਸਿਰਫ਼ ਇੰਨੀ ਹੈ ਕੀਮਤ
ਕਾਰ ਨੂੰ ਬਣਾਉਣ ’ਚ ਲੱਗੇ ਚਾਰ ਸਾਲ
ਬ੍ਰਿਟਿਸ਼ ਕਾਰ ਨਿਰਮਾਤਾ ਰਾਲਸ ਰਾਇਸ ਨੇ ਕੈਬਿਨ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਹੈ। ਦਿੱਗਜ ਬ੍ਰਿਟਿਸ਼ ਬ੍ਰਾਂਡ ਦਾ ਕਹਿਣਾ ਹੈ ਕਿ ਇਸ ਦੇ ਡਿਜ਼ਾਇਨ ਅਤੇ ਡਿਵੈਲਪਮੈਂਟ ’ਚ ਚਾਰ ਸਾਲ ਲੱਗੇ ਹਨ। ਕਾਰ ਦੀ ਕੀਮਤ ਇੰਨੀ ਜ਼ਿਆਦਾ ਹੋਣ ਦਾ ਕਾਰਨ ਇਹ ਹੈ ਕਿ ਕਾਰ ਨੂੰ ਲਗਭਗ ਬਿਹਤਰੀਨ ਲੈਵਲ ’ਤੇ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ। 5.8 ਮੀਟਰ ਲੰਬੀ ਕਾਰ ਦਾ ਪਿਛਲਾ ਡੇਕ ਤਿਤਲੀ ਦੇ ਖੰਭਾਂ ਦੀ ਤਰ੍ਹਾਂ ਇਕ ਜੋੜੀ ਦੀ ਤਰ੍ਹਾਂ ਖੁੱਲ੍ਹਦਾ ਹੈ, ਸ਼ਾਨਦਾਰ ਵਸਤੂਆਂ ਲਈ ਅੰਡਰ-ਕਵਰ ਸਟੋਰੇਜ ਪ੍ਰਦਾਨ ਕਰਦਾ ਹੈ।