ਰੋਬੋਟ ਦੀ ਕੰਟਰੋਲਿੰਗ ਹੋਈ ਹੁਣ ਹੋਰ ਵੀ ਆਸਾਨ

Wednesday, Dec 02, 2015 - 04:21 PM (IST)

ਰੋਬੋਟ ਦੀ ਕੰਟਰੋਲਿੰਗ ਹੋਈ ਹੁਣ ਹੋਰ ਵੀ ਆਸਾਨ

ਜਲੰਧਰ— ਤੁਸੀਂ ਰਿਮੋਟ ਨਾਲ ਕੰਟਰੋਲ ਹੋਣ ਵਾਲੇ ਰੋਬੋਟ ਤਾਂ ਬਹੁਤ ਦੇਖੇ ਹੋਣਗੇ ਪਰ ਕਦੇ ਸੋਚਿਆ ਹੈ ਕਿ ਰੋਬੋਟ ਨੂੰ ਦਿਮਾਗ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਵੇਂ ਕੰਟਰੋਲ ਸਿਸਟਮ ਨੂੰ ਸਵਿਟਜ਼ਰਲੈਂਡ ''ਚ ਡਿਵੈਲਪ ਕੀਤਾ ਗਿਆ ਹੈ। 
ਇਸ ਟੈਕਨਾਲੋਜੀ ਨੂੰ EPEL ਸੈਂਟਰ ''ਚ ਡਿਵੈਲਪ ਕਰਕੇ ਬ੍ਰੇਨ-ਕੰਪਿਊਟਰ ਇੰਟਰਫੇਸ BCI ਦਾ ਨਾਂ ਦਿੱਤਾ ਗਿਆ ਹੈ। ਇਸ ਤਕਨੀਕ ਦੀ ਮਦਦ ਨਾਲ ਐਕਸਟਰਨਲ ਡਿਵਾਈਸ ਨੂੰ ਦਿਮਾਗ ਨਾਲ ਕੰਟੋਰਲ ਕੀਤਾ ਜਾ ਸਕਦਾ ਹੈ। ਇਸ ਦੇ ਐਕਸਪੈਰੀਮੈਂਟ ''ਚ ਇਕ ਲੈਪਟਾਪ ਨੂੰ ਵੀਲਡ ਰੋਬੋਟ ਦੇ ਨਾਲ ਅਟੈਚ ਕੀਤਾ ਗਿਆ, ਇਹ ਰੋਬੋਟ ਕਮਾਂਡ ਦੇਣ ''ਤੇ ਬਿਨਾਂ ਕਿਸੇ ਜੋਸਟਿਕ ਦੇ ਸੱਜੇ ਅਤੇ ਖੱਬੇ ਪਾਸੇ ਮੂਵ ਕਰਦਾ ਹੈ। 
ਇਸ ਨੂੰ ਬ੍ਰੇਨ ਵਿਅਰ ਨਾਂ ਦੀ EEG ਕੈਪ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਸ ਕੈਪ ''ਚ ਫਲੈਟ ਮੈਟਲ ਡਿਸਕ ਲਗਾਈ ਗਈ ਹੈ ਜੋ EEG ਦੀ ਮਦਦ ਨਾਲ ਬ੍ਰੇਨ ਦੀ ਇਲੈਕਟ੍ਰਿਕਲ ਨਾੜੀਆਂ ਨੂੰ ਮੇਇਅਰ ਕਰਦੀ ਹੈ। ਇਸ ਵਿਚ ਲੱਗਾ ਸਮਾਲ ਐਂਪਲੀਫਾਇਰ ਵਾਇਰਲੈੱਸ ਤਰੀਕੇ ਨਾਲ ਮੂਵਮੈਂਟ ਨੂੰ ਕੰਪਿਊਟਰ ''ਤੇ ਸ਼ੋਅ ਕਰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ''ਚ ਇਸ ਤਕਨੀਕ ਨੂੰ ਰੋਬੋਟਿਕਸ ਸਿਸਟਮ ''ਚ ਸੁਧਾਰ ਕਰਨ ਲਈ ਯੂਜ਼ ਕੀਤਾ ਜਾਵੇਗਾ।


Related News