ਸਮਾਰਟਫੋਨ ਤੋਂ ਬਾਅਦ ਰਿੰਗਿੰਗ ਬੈੱਲਸ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ LED TV
Thursday, Jul 07, 2016 - 04:21 PM (IST)

ਜਲੰਧਰ— ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ਨਾਲ ਮਸ਼ਹੂਰ ਹੋਈ ਕੰਪਨੀ ਰਿੰਗਿੰਗ ਬੈੱਲਸ ਨੇ ਅੱਜ ਆਪਣੇ ਨਵੇਂ ਐੱਲ.ਈ.ਡੀ. ਟੀ.ਵੀ. ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ 31.5-ਇੰਚ ਦੇ ਐੱਲ.ਈ.ਡੀ. ਟੀ.ਵੀ. ਦੀ ਕੀਮਤ 9,900 ਰੁਪਏ ਹੈ। ਇਸ ਨੂੰ 30 ਜੁਲਾਈ ਤੋਂ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਪ੍ਰੈੱਸ ਰਿਲੀਜ਼-
ਲਾਂਚ ਦੇ ਮੌਕੇ ''ਤੇ ਰਿੰਗਿੰਗ ਬੈੱਲਸ ਦੇ ਡਾਇਰੈਕਟਰ ਮੋਹਿਤ ਗੋਇਲ ਨੇ ਕਿਹਾ ਹੈ ਕਿ ਅਸੀਂ ਪ੍ਰਾਡਕਟਸ ਦੀ ਵੈਲਿਊ ਇੰਜੀਨੀਅਰਿੰਗ, ਉਤਪਾਦਕਤਾ, ਵਿਕਰੀ ਦੀ ਲਾਗਤ ਅਤੇ ਵਿਕਰੀ ਦੀ ਅਰਥਵਿਵਸਥਾ ਨੂੰ ਦਿਮਾਗ ''ਚ ਲੈ ਕੇ ਚੱਲ ਰਹੇ ਹਾਂ ਅਤੇ ਇਨ੍ਹਾਂ ਗੱਲਾਂ ਨੂੰ ਧਿਆਨ ''ਚ ਰੱਖ ਕੇ ਹੀ ਅਸੀਂ ਆਪਣੇ ਪ੍ਰਾਡਕਟ ਦੀ ਕੀਮਤ ਤੈਅ ਕਰਦੇ ਹਾਂ।