ਅੱਜ ਤੋਂ ਸ਼ੁਰੂ ਹੋਵੇਗੀ ਰਿਲਾਇੰਸ ਦੀ 4ਜੀ ਸਰਵਿਸ, 2 ਲੱਖ ਸਟੋਰਾਂ ''ਤੇ ਮਿਲੇਗੀ Jio sim
Monday, Sep 05, 2016 - 10:55 AM (IST)

ਜਲੰਧਰ- ਦੇਸ਼ ਭਰ ''ਚ ਖਪਤਕਾਰਾਂ ਨੂੰ ਰਿਲਾਇੰਸ ਜਿਓ ਦੀਆਂ ਸੇਵਾਵਾਂ ਸੋਮਵਾਰ ਤੋਂ ਮੁਹੱਈਆ ਹੋਣਗੀਆਂ। ਕੰਪਨੀ ਨੇ 10 ਕਰੋੜ ਗਾਹਕਾਂ ਨੂੰ ਹਾਸਲ ਕਰਨ ਲਈ 4-ਜੀ ਆਧਾਰਿਤ ਹੈਂਡਸੈੱਟ ਵਾਲੇ ਸਾਰੇ ਸੰਭਾਵੀ ਖਪਤਕਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਸੂਤਰਾਂ ਨੇ ਦੱਸਿਆ ਕਿ ਜਿਓ ਦੇ ਸਿਮ ਕਾਰਡ ਹੁਣ ਮਲਟੀ ਬਰਾਂਡ ਆਊਟਲੈਟਸ ਅਤੇ ਮੋਬਾਇਲ ਫੋਨ ਦੀਆਂ ਦੁਕਾਨਾਂ ''ਤੇ ਮੁਹੱਈਆ ਹੋਣਗੇ। ਹੁਣ ਤੱਕ ਇਹ ਸਿਰਫ ਰਿਲਾਇੰਸ ਡਿਜੀਟਲ ਦੇ ਸਟੋਰਾਂ ''ਤੇ ਮੁਹੱਈਆ ਸਨ ।ਦੇਸ਼ ਭਰ ''ਚ ਕਰੀਬ 2 ਲੱਖ ਸਟੋਰਾਂ ''ਤੇ ਜਿਓ ਦੇ ਸਿਮ ਉਪਲੱਬਧ ਹੋਣਗੇ। ਇਨ੍ਹਾਂ ''ਚ ਉਹ ਸਥਾਨ ਵੀ ਸ਼ਾਮਲ ਹਨ ਜਿੱਥੇ ਹੋਰ ਵੈਂਡਰਾਂ ਦੇ ਸਿਮ ਵੇਚੇ ਜਾਂਦੇ ਹਨ। ਕੰਪਨੀ ਦੀ ਇਸ ਪੇਸ਼ਕਸ਼ ਦਾ ਲਾਭ ਆਈਫੋਨ, ਸ਼ਿਓਮੀ, ਮੋਟੋਰੋਲਾ ਅਤੇ ਲਿਨੋਵੋ ਦੇ ਉਨ੍ਹਾਂ ਯੂਜ਼ਰਾਂ ਨੂੰ ਮਿਲੇਗਾ ਜੋ ਹੁਣ ਤੱਕ ਪ੍ਰਿਵਿਊ ਆਫਰ ਦਾ ਹਿੱਸਾ ਨਹੀਂ ਹਨ। ਕੰਪਨੀ ਨੇ ਪ੍ਰੀਖਣ ਦੌਰਾਨ ਹੀ 15 ਲੱਖ ਗਾਹਕ ਜੋੜ ਲਏ ਹਨ। ਕੰਪਨੀ ਦਾ ਟੀਚਾ ਘੱਟ ਤੋਂ ਘੱਟ ਸਮੇਂ ''ਚ 10 ਕਰੋੜ ਗਾਹਕਾਂ ਨੂੰ ਆਪਣੇ ਨਾਲ ਜੋੜਨ ਦਾ ਹੈ।