24 ਜੂਨ ਨੂੰ ਲਾਂਚ ਹੋ ਸਕਦੈ ਜੀਓ ਦਾ ਸਸਤਾ 5ਜੀ ਫੋਨ, ਇੰਨੀ ਹੋ ਸਕਦੀ ਹੈ ਕੀਮਤ

Tuesday, Jun 22, 2021 - 06:30 PM (IST)

24 ਜੂਨ ਨੂੰ ਲਾਂਚ ਹੋ ਸਕਦੈ ਜੀਓ ਦਾ ਸਸਤਾ 5ਜੀ ਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਾਲਾਨਾ ਹੋਣ ਵਾਲੀ ਆਮ ਬੈਠਕ ਵੀਰਵਾਰ ਯਾਨੀ 24 ਜੂਨ 2021 ਨੂੰ ਹੋਵੇਗੀ। ਇਸ ਦਿਨ 5ਜੀ ਨੈੱਟਵਰਕ ਅਤੇ 5ਜੀ ਸਮਾਰਟਫੋਨ ਨਾਲ ਜੁੜੇ ਐਲਾਨ ਹੋ ਸਕਦੇ ਹਨ। ਨਾਲ ਹੀ ਇਸੇ ਦਿਨ ਰਿਲਾਇੰਸ ਦਾ ਸਸਤਾ 5ਜੀ ਸਮਾਰਟਫੋਨ ਦਸਤਕ ਦੇ ਸਕਦਾ ਹੈ। ਹਾਲਾਂਕਿ, ਰਿਲਾਇੰਸ ਜੀਓ ਵਲੋਂ ਅਧਿਕਾਰਤ ਤੌਰ ’ਤੇ ਜੀਓ 5ਜੀ ਫੋਨ ਦੀ ਲਾਂਚਿੰਗ ਦਾ ਐਲਾਨ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ– ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

ਲਾਂਚ ਹੋ ਸਕਦਾ ਹੈ ਜੀਓ ਲੈਪਟਾਪ
ਦੱਸ ਦੇਈਏ ਕਿ ਪਿਛਲੇ ਸਾਲ ਦੀ ਰਿਲਾਇੰਸ ਇੰਡਸਟਰੀਜ਼ ਦੀ ਬੈਠਕ ’ਚ ਸਸਤੇ 5ਜੀ ਸਮਾਰਟਫੋਨ ਦੀ ਲਾਂਚਿੰਗ ਦਾ ਐਲਾਨ ਕੀਤਾ ਗਿਆ ਸੀ। ਇਹ ਕੰਪਨੀ ਦਾ ਬਜਟ ਸਮਾਰਟਫੋਨ ਹੋਵੇਗਾ। ਰਿਲਾਇੰਸ ਜੀਓ ਦੇ 5ਜੀ ਸਮਾਰਟਫੋਨ ਨੂੰ ਗੂਗਲ ਦੀ ਮਦਦ ਨਾਲ ਬਣਾਇਆ ਜਾ ਰਿਹਾ ਹੈ। ਫੋਨ ’ਚ ਕਸਟਮ ਐਂਡਰਾਇਡ ਜਾਂ ਐਂਡਰਾਇਡ ਵਨ ਆਪਰੇਟਿੰਗ ਸਿਸਟਮ ਦਿੱਤਾ ਜਾ ਸਕਦਾ ਹੈ। ਜੀਓ ਦੇ 5ਜੀ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਹੋਇਆ ਪਰ ਉਮੀਦ ਹੈ ਕਿ ਇਸ ਨੂੰ 2,500 ਤੋਂ 5,000 ਰੁਪਏ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਕੁਝ ਲੀਕ ਰਿਪੋਰਟਾਂ ’ਚ ਜੀਓ ਬੁੱਕ ਲੈਪਟਾਪ ਅਤੇ ਜੀਓ ਬੁੱਕ ਦੀ ਲਾਂਚਿੰਗ ਦੀ ਉਮੀਦ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਸ਼ਾਓਮੀ ਦਾ Mi 11 Lite ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 18,999 ਰੁਪਏ ਤੋਂ ਸ਼ੁਰੂ


author

Rakesh

Content Editor

Related News