ਰਿਲਾਇੰਸ ਜਿਓ ਨੇ ਪੇਸ਼ ਕੀਤਾ ਇੰਟਰਨੈਸ਼ਨਲ ਕਾਲਿੰਗ ਪਲਾਨ
Wednesday, Apr 19, 2017 - 01:17 PM (IST)

ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਨੂੰ ਪੂਰੀ ਤਰ੍ਹਾਂ ਫਰੀ ਕਰਨ ਤੋਂ ਬਾਅਦ ਇੰਟਰਨੈਸ਼ਨਲ ਕਾਲਿੰਗ ਨੂੰ ਵੀ ਸਸਤਾ ਕਰ ਦਿੱਤਾ ਹੈ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਨੇ ਇਕ ਨਵਾਂ ਰੇਟ ਕਟਰ ਪਲਾਨ ਪੇਸ਼ ਕੀਤਾ ਹੈ ਜਿਸ ਤਹਿਤ ਯੂਜ਼ਰਸ ਸਿਰਫ 3 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਇੰਟਰਨੈਸ਼ਨਲ ਕਰ ਸਕਣਗੇ। ਇਸ ਪਲਾਨ ਦੀ ਕੀਮਤ 501 ਰੁਪਏ ਹੈ।
ਜਿਓ ਦੀ ਅਧਿਕਾਰਤ ਵੈੱਬਸਾਈਟ ''ਤੇ ਕਿਹਾ ਗਿਆ ਹੈ ਕਿ ਯੂਜ਼ਰਸ ਇਸ ਪਲਾਨ ਨੂੰ ਰੀਚਾਰਜ ਕਰਕੇ ਇੰਟਰਨੈਸ਼ਨਲ ਕਾਲਸ ਨੂੰ ਸਸਤਾ ਕਰ ਸਕਦੇ ਹਨ। ਇਸ ਪਲਾਨ ਦੇ ਤਹਿਤ ਅਮਰੀਕਾ, ਯੂਕੇ, ਕੈਨੇਡਾ, ਹਾਂਗਕਾਂਗ, ਸਿੰਗਾਪੁਰ, ਆਸਟਰੀਆ, ਬੈਲਜ਼ੀਅਮ, ਬ੍ਰਾਜ਼ੀਲ, ਇਟਲੀ, ਲਗਜ਼ਮਬਰਗ, ਮਾਲਟਾ, ਪੋਲੈਂਡ, ਪਾਕਿਸਤਾਨ, ਇਜ਼ਾਇਲ, ਜਪਾਨ, ਅਰਜਨਟੀਨਾ, ਡੈਨਮਾਰਕ ਅਤੇ ਸਾਊਥ ਕੋਰੀਆ ''ਚ 4.8 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕੀਤੀ ਜਾ ਸਕੇਗੀ।
ਉਥੇ ਹੀ ਇਸ ਤੋਂ ਪਹਿਲਾਂ ਵੋਡਾਫੋਨ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਧਿਆਨ ''ਚ ਰੱਖਦੇ ਹੋਏ ਆਈ. ਰੋਮ ਫਰੀ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ 45 ਦੇਸ਼ਾਂ ''ਚ ਇਨਕਮਿੰਗ ਫਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਯੂਜ਼ਰਸ ਨੂੰ 500 ਰੁਪਏ ਪ੍ਰਤੀ ਦਿਨ ਦਾ ਰੀਚਰਾਜ ਕਰਾਉਣਾ ਹੋਵੇਗਾ। ਇਸ ਪਲਾਨ ਦੇ ਤਹਿਤ ਸਾਰੀਆਂ ਇੰਟਰਨੈਸ਼ਨਲ ਅਤੇ ਲੋਕਲ ਆਊਟਗੋਇੰਗ ਕਾਲਸ ਲਈ 1 ਰੁਪਏ ਪ੍ਰਤੀ ਮਿੰਟ ਦਾ ਚਾਰਜ ਲੱਗੇਗਾ। ਨਾਲ ਹੀ ਇਨਕਮਿੰਗ ਫਰੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਯੂਜ਼ਰਸ ਨੂੰ 1 ਜੀ.ਬੀ. ਇੰਟਰਨੈੱਟ ਡਾਟਾ ਪਲਾਨ ਵੀ ਦਿੱਤਾ ਜਾਵੇਗਾ। ਇਹ ਪਲਾਨ ਸਿਰਫ ਉਨ੍ਹਾਂ ਹੀ ਦੇਸ਼ਾਂ ''ਚ ਇਸਤੇਮਾਲ ਕੀਤਾ ਜਾ ਸਕੇਗਾ ਜਿਥੇ ਵੋਡਾਫੋਨ ਦੀਆਂ ਸਰਵੀਸਿਸ ਹੋਣਗੀਆਂ। ਕੰਪਨੀ ਨੇ ਇਕ ਬਿਆਨ ''ਚ ਦੱਸਿਆ ਕਿ ਜਿਨ੍ਹਾਂ ਦੇਸ਼ਾਂ ''ਚ ਵੋਡਾਫੋਨ ਖੁਦ ਆਪਰੇਟਿੰਗ ਕਰਦੀ ਹੈ, ਉਥੇ ਗਾਹਕਾਂ ਨੂੰ 1 ਐੱਮ.ਬੀ. ਇੰਟਰਨੈੱਟ ਲਈ ਕਿ ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਸ ਤਰ੍ਹਾਂ ਉਹ 1,024 ਰੁਪਏ ''ਚ ਇਕ ਜੀ.ਬੀ. ਡਾਟਾ ਇਸਤੇਮਾਲ ਕਰ ਸਕਣਗੇ।