ਜਿਓ ਨੇ ਪੇਸ਼ ਕੀਤੇ ਜ਼ਬਰਦਸਤ ਪ੍ਰੀਪੇਡ ਪਲਾਨ, 750GB ਤੱਕ ਮਿਲੇਗਾ 4G ਡਾਟਾ
Thursday, Mar 02, 2017 - 02:39 PM (IST)

ਜਲੰਧਰ- ਫਰੀ ਸਰਵਿਸ ਨਾਲ ਟੈਲੀਕਾਮ ਇੰਡਸਟਰੀ ''ਚ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਦੇ ਨਵੀਂ ਪ੍ਰਾਈਮ ਸਰਵਿਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਹ ਮੈਂਬਰਸ਼ਿਪ ਤੁਸੀਂ ਕਿਸੇ ਵੀ ਜਿਓ ਸਟੋਰ ਜਾਂ ਜਿਓ ਐਪ ਜਾਂ ਜਿਓ ਵੈੱਬਸਾਈਟ ਤੋਂ ਲੈ ਸਕਦੇ ਹੋ। 31 ਮਾਰਚ ਤੱਕ ਚੱਲਣ ਵਾਲੀ ਇਸ ਰਜਿਸਟ੍ਰੇਸ਼ਨ ''ਚ ਪਹਿਲੀ ਵਾਰ ਕੰਜ਼ਿਊਮਰ ਨੂੰ 99 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਹਰ ਮਹੀਨੇ 303 ਰੁਪਏ ਦੇਣੇ ਹੋਣਗੇ। ਇਸ ਵਿਚ ਯੂਜ਼ਰਸ ਹਰ ਰੋਜ਼ 1ਜੀ.ਬੀ. ਹਾਈ-ਸਪੀਡ 4ਜੀ ਡਾਟਾ ਅਤੇ ਅਨਲਿਮਟਿਡ ਕਾਲ ਦਾ ਮਜ਼ਾ ਲੈ ਸਕੋਗੇ। ਇਸ ਤੋਂ ਇਲਾਵਾ ਵੀ ਜਿਓ ਨੇ ਆਪਣੇ ਯੂਜ਼ਰਸ ਲਈ ਕਈ ਆਕਰਸ਼ਕ ਆਫਰ ਪੇਸ਼ ਕੀਤੇ ਹਨ ਜੋ ਜਿਓ ਦੀ ਵੈੱਬਸਾਈਟ ''ਤੇ 19 ਰੁਪਏ ਤੋਂ ਲੈ ਕੇ 9,999 ਰੁਪਏ ਦੀ ਕੀਮਤ ''ਚ ਉਪਲੱਬਧ ਹਨ। ਜਾਓ ਜਾਣਦੇ ਹਾਂ ਇਨ੍ਹਾਂ ਪਲਾਨਜ਼ ਬਾਰੇ-
19 ਰੁਪਏ ਦਾ ਪਲਾਨ-
ਜਿਓ ਦਾ ਇਹ ਇਕ ਦਿਨ ਦੀ ਵੈਲੀਡਿਟੀ ਵਾਲਾ ਪਲਾਨ ਹੈ। ਪ੍ਰਾਈਮ ਯੂਜ਼ਰਸ ਨੂੰ 200 ਐੱਮ.ਬੀ. ਅਤੇ ਨਾਨ-ਪ੍ਰਾਈਮ ਮੈਂਬਰਜ਼ ਨੂੰ 100 ਐੱਮ.ਬੀ. ਡਾਟਾ ਮਿਲੇਗਾ।
49 ਰੁਪਏ ਦਾ ਪਲਾਨ-
ਇਸ ਪਲਾਨ ਦੀ ਮਿਆਦ 3 ਦਿਨਾਂ ਦੀ ਹੋਵੇਗੀ ਜਿਸ ਵਿਚ ਜਿਓ ਪ੍ਰਾਈਮ ਯੂਜ਼ਰਸ ਨੂੰ 600 ਐੱਮ.ਬੀ. ਅਤੇ ਨਾਨ-ਪ੍ਰਾਈਮ ਮੈਂਬਰਜ਼ 300 ਐੱਮ.ਬੀ. ਡਾਟਾ ਮਿਲੇਗਾ।
96 ਰੁਪਏ ਦਾ ਪਲਾਨ-
ਇਹ ਪੈਕ 7 ਦਿਨਾਂ ਲਈ ਵੈਲਿਡ ਹੋਵੇਗਾ। ਇਸ ਵਿਚ ਜਿਓ ਪ੍ਰਾਈਮ ਯੂਜ਼ਰਸ ਨੂੰ 7ਜੀ.ਬੀ. ਅਤੇ ਨਾਨ-ਪ੍ਰਾਈਮ ਮੈਂਬਰਜ਼ ਨੂੰ 0.6ਜੀ.ਬੀ. ਡਾਟਾ ਮਿਲੇਗਾ। ਹਾਲਾਂਕਿ ਪ੍ਰਾਈਮ ਮੈਂਬਰਜ਼ ਇਕ ਦਿਨ ''ਚ 1ਜੀ.ਬੀ. ਤੋਂ ਜ਼ਿਆਦਾ ਡਾਟਾ ਦੀ ਵਰਤੋਂ ਨਹੀਂ ਕਰ ਸਕਣਗੇ।
149 ਰੁਪਏ ਦਾ ਪਲਾਨ-
28 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪੈਕ ''ਚ ਪ੍ਰਾਈਮ ਮੈਂਬਰ ਨੂੰ 2ਜੀ.ਬੀ. ਅਤੇ ਨਾਨ-ਪ੍ਰਾਈਮ ਮੈਂਬਰ ਨੂੰ 1ਜੀ.ਬੀ. ਡਾਟਾ ਮਿਲੇਗਾ। ਵਾਇਸ ਕਾਲ ਅਨਲਿਮਟਿਡ ਹੋਵੇਗੀ ਜਦੋਂਕਿ ਐੱਸ.ਐੱਮ.ਐੱਸ. 100 ਹੀ ਹੋ ਸਕਣਗੇ।
303 ਰੁਪਏ ਦਾ ਪਲਾਨ-
303 ਰੁਪਏ ਦੀ ਕੀਮਤ ''ਚ ਉਪਲੱਬਧ ਇਸ ਪੈਕ ਦੀ ਮਿਆਮ 28 ਦਿਨਾਂ ਦੀ ਹੋਵੇਗੀ। ਇਸ ਪੈਕ ''ਚ ਯੂਜ਼ਰਸ ਨੂੰ 2.5ਜੀ.ਬੀ. ਡਾਟਾ ਮਿਲੇਗਾ। ਪ੍ਰਾਈਮ ਮੈਂਬਰ ਇਸ ਪੈਕ ''ਚ 28 ਦਿਨਾਂ ਦੀ ਵੈਲੀਡਿਟੀ ਨਾਲ ਅਨਲਿਮਟਿਡ ਇੰਟਰਨੈੱਟ ਐਕਸੈਸ ਦਾ ਫਾਇਦਾ ਲੈ ਸਕਦੇ ਹਨ ਜਿਸ ਵਿਚ ਇਕ ਦਿਨ ਦੀ ਲਿਮਟ 1ਜੀ.ਬੀ. ਹੋਵੇਗੀ।
499 ਰੁਪਏ ਦਾ ਪੈਕ-
ਇਸ ਪੈਕ ''ਚ ਨਾਨ ਜਿਓ ਪ੍ਰਾਈਮ ਮੈਂਬਰ ਨੂੰ 28 ਦਿਨਾਂ ਦੀ ਵੈਲੀਡਿਟੀ ਨਾਲ 5ਜੀ.ਬੀ. ਡਾਟਾ ਮਿਲੇਗਾ। ਜਿਸ ਦੀ ਇਕ ਦਿਨ ਦੀ ਲਿਮਟ 2ਜੀ.ਬੀ. ਹੋਵੇਗੀ। ਉਥੇ ਹੀ ਪ੍ਰਾਈਮ ਮੈਂਬਰ ਨੂੰ 28 ਦਿਨਾਂ ਦੀ ਵੈਲੀਡਿਟੀ ''ਚ ਅਨਲਿਮਟਿਡ ਇੰਟਰਨੈੱਟ ਐਕਸੈਸ ਮਿਲੇਗਾ ਜਿਸ ਦੀ ਇਕ ਦਿਨ ਦੀ ਲਿਮਟ 2ਜੀ.ਬੀ. ਹੋਵੇਗੀ।
999 ਰੁਪਏ ਦਾ ਪਲਾਨ-
ਇਸ ਪਲਾਨ ''ਚ ਗਾਹਕਾਂ ਨੂੰ ਡਾਟਾ ''ਤੇ ਕਿਸੇ ਤਰ੍ਹਾਂ ਦੀ 6”P limit ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਇਸ ਦੀ ਵੈਲੀਡਿਟੀ 60 ਦਿਨਾਂ ਦੀ ਹੈ। ਇਸ ਵਿਚ ਬਿਨਾਂ ਕਿਸੇ ਰੁਕਾਵਟ ਦੇ 12.5ਜੀ.ਬੀ. ਡਾਟਾ ਮਿਲੇਗਾ। ਉਥੇ ਹੀ ਤੁਸੀਂ ਜਿਓ ਮੈਂਬਰ ਹੋ ਤਾਂ ਤੁਹਾਨੂੰ 60ਜੀ.ਬੀ. 4ਜੀ ਡਾਟਾ ਦਾ ਲਾਭ ਮਿਲੇਗਾ। ਜੋ ਕਿ ਸਾਧਾਰਣ ਡਾਟਾ ਤੋਂ ਦੁਗਣਾ ਹੈ।
1,999 ਰੁਪਏ ਦਾ ਪਲਾਨ-
ਇਸ ਪਲਾਨ ਦੀ ਵੈਲੀਡਿਟੀ 90 ਦਿਨਾਂ ਦੀ ਹੈ ਅੇਤ ਇਸ ਵਿਚ 30ਜੀ.ਬੀ. ਡਾਟਾ ਮਿਲੇਗਾ। ਇਸ ਵਿਚ ਵੀ 6”P ਲਿਮਟ ਨਹੀਂ ਹੋਵੇਗੀ। ਉਥੇ ਹੀ ਪ੍ਰਾਈਮ ਮੈਂਬਰ ਦੀ ਇਸੇ ਵੈਲੀਡਿਟੀ ਨਾਲ ਅਨਲਿਮਟਿਡ ਡਾਟਾ ਮਿਲੇਗਾ। ਇਸ ਵਿਚ ਅਨਲਿਮਟਿਡ 4ਜੀ ਡਾਟਾ ਸਪੀਡ ਸਿਰਫ 125ਜੀ.ਬੀ. ਤੱਕ ਮਿਲੇਗੀ।
4,999 ਰੁਪਏ ਦਾ ਪਲਾਨ-
ਇਸ ਵਿਚ ਪ੍ਰਾਈਮ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲ, ਅਨਲਿਮਟਿਡ ਡਾਟਾ (350ਜੀ.ਬੀ. ਤੱਕ 4ਜੀ ਸਪੀਡ) ਅਤੇ ਅਨਲਿਮਟਿਡ ਐੱਸ.ਐੱਮ.ਐੱਸ. ਦਿੱਤੇ ਜਾਣਗੇ। ਉਥੇ ਹੀ ਨਾਨ-ਪ੍ਰਾਈਮ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲ, 100ਜੀ.ਬੀ. 4ਜੀ ਡਾਟਾ ਅਤੇ ਅਨਲਿਮਟਿਡ ਐੱਸ.ਐੱਮ.ਐੱਸ. ਦਿੱਤੇ ਜਾਣਗੇ। ਪ੍ਰਾਈਮ ਯੂਜ਼ਰ ਲਈ ਇਸ ਪਲਾਨ ਦੀ ਵੈਲੀਡਿਟੀ 180 ਦਿਨਾਂ ਦੀ ਹੋਵੇਗੀ। ਨਾਨ ਪ੍ਰਾਈਮ ਯੂਜ਼ਰ ਲਈ ਇਸ ਪਲਾਨ ਦੀ ਵੈਲੀਡਿਟੀ 30 ਦਿਨਾਂ ਦੀ ਹੋਵੇਗੀ।
9,999 ਰੁਪਏ ਦਾ ਪਲਾਨ-
ਇਸ ਵਿਚ ਪ੍ਰਾਈਮ ਯੂਜ਼ਰ ਨੂੰ ਅਨਲਿਮਟਿਡ ਵਾਇਸ ਕਾਲ, ਅਨਲਿਮਟਿਡ ਡਾਟਾ (750ਜੀ.ਬੀ. ਤੱਕ 4ਜੀ ਸਪੀਡ) ਅਤੇ ਅਨਲਿਮਟਿਡ ਐੱਸ.ਐੱਮ.ਐੱਸ. ਦਿੱਤੇ ਜਾਣਗੇ। ਉਥੇ ਹੀ ਨਾਨ-ਪ੍ਰਾਈਮ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ, 200ਜੀ.ਬੀ. 4ਜੀ ਡਾਟਾ ਅਤੇ ਅਨਲਿਮਟਿਡ ਐੱਸ.ਐੱਮ.ਐੱਸ. ਦਿੱਤੇ ਜਾਣਗੇ। ਪ੍ਰਾਈਮ ਯੂਜ਼ਰਸ ਲਈ ਇਸ ਪਲਾਨ ਦੀ ਵੈਲੀਡਿਟੀ 360 ਦਿਨਾਂ ਦੀ ਹੋਵੇਗੀ। ਨਾਨ-ਪ੍ਰਾਈਮ ਯੂਜ਼ਰਸ ਲਈ ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੋਵੇਗੀ।