ਜੀਓ ਨੇ ਲਾਂਚ ਕੀਤੇ 100 ਰੁਪਏ ਤੋਂ ਵੀ ਘੱਟ ’ਚ ਦੋ ਸ਼ਾਨਦਾਰ ਰੀਚਾਰਜ ਪਲਾਨ

Monday, May 17, 2021 - 11:26 AM (IST)

ਜੀਓ ਨੇ ਲਾਂਚ ਕੀਤੇ 100 ਰੁਪਏ ਤੋਂ ਵੀ ਘੱਟ ’ਚ ਦੋ ਸ਼ਾਨਦਾਰ ਰੀਚਾਰਜ ਪਲਾਨ

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਜੀਓ ਫੋਨ ਗਾਹਕਾਂ ਲਈ 100 ਰੁਪਏ ਤੋਂ ਵੀ ਘੱਟ ਕੀਮਤ ’ਚ ਦੋ ਸ਼ਾਨਦਾਰ ਰੀਚਾਰਜ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ’ਚੋਂ ਇਕ ਪਲਾਨ ਦੀ ਕੀਮਤ 39 ਰੁਪਏ, ਉਥੇ ਹੀ ਦੂਜੇ ਦੇ ਕੀਮਤ 69 ਰੁਪਏ ਰੱਖੀ ਗਈ ਹੈ। ਸਭ ਤੋਂ ਪਹਿਲਾਂ 39 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ ’ਚ 14 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 100 ਐੱਮ.ਬੀ. ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਵੀ ਸੁਵਿਧਾ ਇਸ ਵਿਚ ਮਿਲਦੀ ਹੈ। ਇਸ ਤੋਂ ਇਲਾਵਾ ਜੀਓ ਐਪਸ ਦੀ ਸਬਸਕ੍ਰਿਪਸ਼ਨ ਵੀ ਮੁਫ਼ਤ ’ਚ ਦਿੱਤੀ ਜਾ ਰਹੀ ਹੈ। 

ਦੂਜੇ ਪਲਾਨ ਦੀ ਗੱਲ ਕਰੀਏ ਤਾਂ ਜੀਓ ਦੇ 69 ਰੁਪਏ ਵਾਲੇ ਪਲਾਨ ’ਚ ਵੀ 14 ਦਿਨਾਂ ਦੀ ਹੀ ਮਿਆਦ ਮਿਲਦੀ ਹੈ ਪਰ ਇਸ ਵਿਚ ਤੁਹਾਨੂੰ ਰੋਜ਼ਾਨਾ 0.5 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ’ਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਜੀਓ ਐਪਸ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲਦੀ ਹੈ। 


author

Rakesh

Content Editor

Related News