ਰਿਲਾਇੰਸ ਜਿਓ ਨੇ ਪੇਸ਼ ਕੀਤਾ ਮੋਬਾਇਲ ਐਪ ਆਧਾਰਿਤ ਜੀ. ਐੱਸ. ਟੀ. ਪਾਲਣਾ ਦਾ ਹੱਲ
Sunday, Jul 02, 2017 - 11:37 AM (IST)

ਜਲੰਧਰ- ਪ੍ਰਚੂਨ ਕਾਰੋਬਾਰੀਆਂ ਦੇ ਮੰਚ ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ (ਰਾਏ) ਨੇ ਰਿਲਾਇੰਸ ਜਿਓ-ਜੀ. ਐੱਸ. ਟੀ. ਨਾਲ ਸਮਝੌਤੇ ਅਧੀਨ ਪ੍ਰਚੂਨ ਕਾਰੋਬਾਰੀਆਂ ਲਈ ਵਸਤੂ ਤੇ ਸੇਵਾ ਟੈਕਸ (ਜੀ. ਐੱਸ. ਟੀ.) ਪਾਲਣਾ 'ਚ ਸਹੂਲਤ ਲਈ ਇਕ ਮੋਬਾਇਲ ਐਪ ਆਧਾਰਿਤ ਹੱਲ ਪੇਸ਼ ਕੀਤਾ ਹੈ।
ਰਿਲਾਇੰਸ ਜਿਓ ਨੇ ਕਿਹਾ ਕਿ ਇਹ ਇਕ ਅਜਿਹਾ ਹੱਲ ਹੈ ਜੋ ਰਿਟੇਲਰਸ (ਸੰਗਠਿਤ ਪ੍ਰਚੂਨ ਕਾਰੋਬਾਰੀਆਂ) ਨੂੰ ਜੀ. ਐੱਸ. ਟੀ. ਕਾਨੂੰਨ ਦੀਆਂ ਵਿਵਸਥਾਵਾਂ ਅਨੁਸਾਰ ਹਰ ਤਰ੍ਹਾਂ ਦੇ ਦਸਤਾਵੇਜ਼, ਟੈਕਸ ਬਿਓਰੇ ਦਾਖਲ ਕਰਨ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ 'ਚ ਮਦਦ ਕਰੇਗਾ। ਇਸ ਨੂੰ ਜਿਓ-ਜੀ. ਐੱਸ. ਟੀ. ਨੇ 1,999 ਰੁਪਏ 'ਚ ਮੁਹੱਈਆ ਕਰਵਾਇਆ ਹੈ। ਇਸ ਦਾ ਮੁੱਖ ਉਦੇਸ਼ ਦੇਸ਼ ਭਰ ਦੇ ਛੋਟੇ ਦੁਕਾਨਦਾਰਾਂ ਨੂੰ ਨਵੀਂ ਟੈਕਸ ਪ੍ਰਣਾਲੀ ਨੂੰ ਆਸਾਨੀ ਨਾਲ ਅਪਣਾਉਣ 'ਚ ਮਦਦ ਕਰਨਾ ਹੈ।