ਅੱਜ ਤੋਂ ਖਤਮ ਹੋ ਜਾਣਗੀਆਂ ਜੀਓ ਦੀਆਂ ਫਰੀ ਸੇਵਾਵਾਂ

Friday, Mar 31, 2017 - 04:44 PM (IST)

ਅੱਜ ਤੋਂ ਖਤਮ ਹੋ ਜਾਣਗੀਆਂ ਜੀਓ ਦੀਆਂ ਫਰੀ ਸੇਵਾਵਾਂ
ਜਲੰਧਰ- ਭਾਰਤ ਦੀ 4ਜੀ ਨੈੱਟਵਰਕ ਨਿਰਾਤਾ ਕੰਪਨੀ ਰਿਲਾਇੰਸ ਜਿਓ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਟੈਰਿਫ ਪਲਾਨ ਦਾ ਐਲਾਨ ਕਰਦੇ ਹੀ ਦੂਜੀਆਂ ਟੈਲੀਕਾਮ ਕੰਪਨੀਆਂ ਦੀ ਨੀਂਦ ਉਡਾ ਦਿੱਤੀ ਹੈ। ਜਿਓ ਦਾ ਹੈਪੀ ਨਿਊ ਯੀਅਰ ਆਫਰ 31 ਮਾਰਚ ਮਤਲਬ ਅੱਜ ਖਤਮ ਹੋ ਜਾਵੇਗਾ ਜਿਸ ਤੋਂ ਬਾਅਦ ਯੂਜ਼ਰਸ ਨੂੰ ਡਾਟਾ ਸੇਵਾਵਾਂ ਲਈ ਭੁਗਤਾਨ ਕਰਨਾ ਹੋਵੇਗਾ। 
ਇਸ ਤੋਂ ਇਲਾਵਾ ਰਿਲਾਇੰਸ ਜਿਓ ਦੀ ਪ੍ਰਾਈਮ ਮੈਂਬਰਸ਼ਿਪ ਸਰਵਿਸ ਦੀ ਡੈੱਡਲਾਈਨ ਸ਼ੁੱਕਰਵਾਰ ਮਤਲਬ ਅੱਜ (31 ਮਾਰਚ) ਨੂੰ ਖਤਮ ਹੋ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਜਿਓ ਪ੍ਰਾਈਮ ਨੂੰ ਫਰਵਰੀ ''ਚ ਲਾਂਚ ਕੀਤਾ ਗਿਆ ਸੀ। ਰਿਲਾਇੰਸ ਜਿਓ ਦੇ ਮੌਜੂਦਾ ਜਾਂ ਨਵੇਂ ਗਾਹਕ 99 ਰੁਪਏ ਦੇ ਕੇ ਇਸ ਨਾਲ ਜੁੜ ਸਕਦੇ ਹਨ। ਇਸ ਪੈਕ ਨੂੰ ਐਕਟੀਵੇਟ ਕਰਨ ਤੋਂ ਬਾਅਦ ਯੂਜ਼ਰਸ ਨੂੰ ਜਿਓ ਪੈਕਸ ''ਚ ਜ਼ਿਆਦਾ ਫਾਇਦਾ ਮਿਲੇਗਾ। 
TeleAnalysis ਦੁਆਰਾ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਜਿਓ ਪ੍ਰਾਈਮ ਸਰਵਿਸ ਨੂੰ ਐਕਟੀਵੇਟ ਕਰਨ ਦੀ ਮਿਆਦ ਨੂੰ ਅਗਲੇ ਮਹੀਨੇ ਤੱਕ ਵਧਾਇਆ ਜਾ ਸਕਦਾ ਹੈ। ਜਿਓ ਪ੍ਰਾਈਮ ਦੀ ਮੈਂਬਰਸ਼ਿਪ ਲੈਣ ਦੀ ਮਿਆਦ ਵਧਾਉਣ ਨਾਲ ਇਸ ਸਰਵਿਸ ਨੂੰ 30 ਅਪ੍ਰੈਲ ਤੱਕ ਐਕਟੀਵੇਟ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਅਧਿਕਾਰਤ ਤੌਰ ''ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੂਤਰਾਂ ਮੁਤਾਬਕ ਰਿਲਾਇੰਸ ਜਿਓ ਦੀ ਪ੍ਰਾਈਮ ਨੂੰ 50 ਫੀਸਦੀ ਯੂਜ਼ਰ ਐਕਟੀਵੇਟ ਕਰਵਾ ਚੁੱਕੇ ਹਨ। 
ਜਿਓ ਪ੍ਰਾਈਮ ਸਰਵਿਸ ''ਚ ਯੂਜ਼ਰ ਨੂੰ ਸਾਲਾਨਾ 99 ਰੁਪਏ ਦਾ ਰੀਚਾਰਜ ਕਰਾਉਣਾ ਹੋਵੇਗਾ। ਇਸ ਪੈਕ ਨੂੰ ਐਕਟੀਵੇਟ ਕਰਵਾਉਣ ਤੋਂ ਬਾਅਦ ਮਾਸਿਕ 303 ਰੁਪਏ ਦੇ ਪਲਾਨ ''ਚ ਅਨਲਿਮਟਿਡ ਕਾਲ ਅਤੇ 1ਜੀ.ਬੀ. ਲਿਮਟ ਦੇ ਨਾਲ 28 ਦਿਨਾਂ ਲਈ ਡਾਟਾ ਦਿੱਤਾ ਜਾਵੇਗਾ। ਇਸ ਪੈਕ ਨੂੰ ਇਸੇ ਮਹੀਨੇ ਦੇ ਆਖਰੀ ਦਿਨ ਮਤਲਬ ਕਿ ਅੱਜ ਐਕਟੀਵੇਟ ਕਰਨ ''ਤੇ ਯੂਜ਼ਰ ਨੂੰ 5ਜੀ.ਬੀ. ਵਾਧੂ ਡਾਟਾ ਮੁਫਤ ਮਿਲੇਗਾ।

Related News