Jio ਦਾ ਗਾਹਕਾਂ ਨੂੰ ਵੱਡਾ ਝਟਕਾ, ਬੰਦ ਕੀਤੇ ਆਪਣੇ ਸਭ ਤੋਂ ਸਸਤੇ ਪਲਾਨ

Saturday, Jul 18, 2020 - 12:01 PM (IST)

Jio ਦਾ ਗਾਹਕਾਂ ਨੂੰ ਵੱਡਾ ਝਟਕਾ, ਬੰਦ ਕੀਤੇ ਆਪਣੇ ਸਭ ਤੋਂ ਸਸਤੇ ਪਲਾਨ

ਗੈਜੇਟ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਦੋ ਸਸਤੇ ਪਲਾਨਸ ਨੂੰ ਬੰਦ ਕਰ ਦਿੱਤਾ ਹੈ। ਇਹ ਦੋ ਪਲਾਨ 49 ਰੁਪਏ ਅਤੇ 69 ਰੁਪਏ ਵਾਲੇ ਸਨ ਜੋ ਖ਼ਾਸਤੌਰ ’ਤੇ ਸਿਰਫ ‘ਜਿਓ ਫੋਨ’ ਗਾਹਕਾਂ ਲਈ ਲਿਆਏ ਗਏ ਸਨ। ਇਹ ਪਲਾਨ ਹੁਣ ਰਿਲਾਇੰਸ ਜਿਓ ਦੀ ਵੈੱਬਸਾਈਟ ਤੋਂ ਹਟਾ ਦਿੱਤੇ ਗਏ ਹਨ, ਜਿਸ ਦਾ ਸਿੱਧਾ ਮਤਲਬ ਹੈ ਕਿ ਗਾਹਕ ਹੁਣ ਇਨ੍ਹਾਂ ਦਾ ਰੀਚਾਰਜ ਨਹੀਂ ਕਰਵਾ ਸਕਣਗੇ। ਰਿਲਾਇੰਸ ਜਿੋ ਨੇ ਇਨ੍ਹਾਂ ਨੂੰ Shorter Validity Plan (ਛੋਟੀ ਮਿਆਦ ਵਾਲੇ ਪਲਾਨ) ਨਾਂ ਦਿੱਤਾ ਸੀ। ਯਾਨੀ ਇਹ ਘੱਟ ਦਿਨਾਂ ਦੀ ਮਿਆਦ ਵਾਲੇ ਪਲਾਨਸ ਸਨ। ਇਨ੍ਹਾਂ ਦੀ ਵਰਤੋਂ ਉਹ ਗਾਹਕ ਕਰ ਸਕਦੇ ਸਨ ਜਿਨ੍ਹਾਂ ਨੂੰ ਸਸਤੇ ਪਲਾਨ ਦੀ ਭਾਲ ਹੋਵੇ। 

49 ਰੁਪਏ ਅਤੇ 69 ਰੁਪਏ ਵਾਲੇ ਪਲਾਨ ’ਚ ਮਿਲਦੇ ਸਨ ਇਹ ਫਾਇਦੇ
ਇਹ ਦੋਵੇਂ ਹੀ ਪਲਾਨ 14 ਦਿਨਾਂ ਦੀ ਮਿਆਦ ਨਾਲ ਆਉਂਦੇ ਸਨ। ਦੋਵਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਮਿਲਦੀਆਂ ਸਨ। ਇਨ੍ਹਾਂ ਨੂੰ ਕਰੀਬ 5 ਮਹੀਨਿਆਂ ਪਹਿਲਾਂ ਲਿਆਇਆ ਗਿਆ ਸੀ। 49 ਰੁਪਏ ਵਾਲੇ ਪਲਾਨ ’ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਜਦਕਿ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 250 ਨਾਨ-ਜਿਓ ਮਿੰਟ ਅਤੇ 25 ਐੱਸ.ਐੱਮ.ਐੱਸ. ਮਿਲ ਜਾਂਦੇ ਸਨ। ਇੰਟਰਨੈੱਟ ਲਈ ਗਾਹਕਾਂ ਨੂੰ 2 ਜੀ.ਬੀ. ਡਾਟਾ ਮਿਲਦਾ ਸੀ।

PunjabKesari

ਉਥੇ ਹੀ 69 ਰੁਪਏ ਵਾਲੇ ਪਲਾਨ ’ਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਅਤੇ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 250 ਨਾਨ-ਜਿਓ ਮਿੰਟ ਤੋਂ ਇਲਾਵਾ 25 ਐੱਸ.ਐੱਮ.ਐੱਸ. ਮਿਲਦੇ ਸਨ। ਇੰਟਰਨੈੱਟ ਲਈ ਗਾਹਕਾਂ 7 ਜੀ.ਬੀ. ਡਾਟਾ ਮਿਲਦਾ ਸੀ। ਦੋਵਾਂ ਹੀ ਪਲਾਨ ’ਚ ਜਿਓ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਸੀ। 

ਹੁਣ ਇਹ ਹੈ ਸਭ ਤੋਂ ਸਸਤਾ ਪਲਾਨ
ਇਨ੍ਹਾਂ ਦੋਵਾਂ ਪਲਾਨਸ ਦੇ ਬੰਦ ਹੋਣ ਤੋਂ ਬਾਅਦ ਹੁਣ ਜਿਓ ਫੋਨ ਗਾਹਕਾਂ ਲਈ 75 ਰੁਪਏ ਵਾਲਾ ਪਲਾਨ ਸਭ ਤੋਂ ਸਸਤਾ ਪਲਾਨ ਬਣ ਗਿਆ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ ਵਿਚ ਕੁਲ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਜਿਓ ਤੋਂ ਜਿਓ ਅਨਲਿਮਟਿਡ ਕਾਲਿੰਗ ਜਦਕਿ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 500 ਨਾਨ-ਜਿਓ ਮਿੰਟ ਅਤੇ 50 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦਾ ਸਬਸਕ੍ਰਿਪਸ਼ਨ ਮਿਲ ਜਾਂਦਾ ਹੈ। 


author

Rakesh

Content Editor

Related News