Reliance Jio ''ਤੇ ਹੁਣ ਵੀ ਬਰਕਰਾਰ ਹੈ ਗਾਹਕਾਂ ਦਾ ਭਰੋਸਾ, 7.2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਲਈ ਪ੍ਰਾਈਮ ਮੈਂਬਰਸ਼ਿਪ
Monday, Apr 03, 2017 - 05:04 PM (IST)

ਜਲੰਧਰ- ਦੇਸ਼ ਦੀ ਮੋਬਾਇਲ ਸੇਵਾ ਪ੍ਰਦਾਤਾ ਕੰਪਨੀਆਂ ਉਪਭੋਗਤਾਵਾਂ ਨੂੰ ਆਪਣੇ ਵੱਲੋਂ ਆਕਰਸ਼ਿਤ ਕਰਨ ਲਈ ਭਾਵੇਂ ਹੀ ਲੱਖ ਤਰ੍ਹਾਂ ਦੀਆਂ ਯੋਜਨਾਵਾਂ ਪੇਸ਼ ਕਰ ਦੇਣ ਪਰ ਦੇਸ਼ ਦੇ ਮੋਬਾਇਲ ਉਪਭੋਗਤਾ ''ਚ ਹੁਣ ਵੀ ਰਿਲਾਇੰਸ ਜਿਓ ਦੇ ਪ੍ਰਤੀ ਭਰੋਸਾ ਕਾਇਮ ਹੈ। ਇਸ ਦਾ ਨਤੀਜਾ ਹੈ ਕਿ ਹੁਣ ਤੱਕ ਦੇਸ਼ ਦੇ ਕਰੀਬ 7.2 ਕੋਰੜ ਮੋਬਾਇਲ ਉਪਭੋਗਤਾਵਾਂ ਨੇ ਰਿਲਾਇੰਸ ਜਿਓ ਦੀ ਪ੍ਰਾਈਮ ਮੈਂਬਰਸ਼ਿਪ ਲੈ ਲਿਆ ਹੈ। ਰਿਲਾਇੰਸ ਜਿਓ ਦੇ ਮਾਲਿਕ ਮੁਕੇਸ਼ ਅੰਬਾਨੀ ਨੇ ਪਹਿਲਾਂ ਹੀ ਕਰੀਬ 10 ਕਰੋੜ ਤੋਂ ਜ਼ਿਆਦਾ ਉਪਭੋਗਤਾ ਨੂੰ ਆਪਣੇ ਨਾਲ ਜੋੜਨ ਦਾ ਐਲਾਨ ਕਰ ਦਿੱਤਾ ਹੈ।
ਸੂਤਰਾਂ ਨਾਲ ਮਿਲੀ ਜਾਣਕਾਰੀ ਦੇ ਅਨੁਸਾਰ ਰਿਲਾਇੰਸ ਜਿਓ ਦੀ ਪ੍ਰਾਈਮ ਮੈਂਬਰਸ਼ਿਪ ਲਈ 7.2 ਕਰੋੜ ਉਪਭੋਗਤਾਵਾਂ ਵੱਲੋਂ ਰਜਿਸਟ੍ਰੇਸ਼ਨ ਕੀਤੇ ਜਾਣ ਤੋਂ ਬਾਅਦ ਇਸ ਦੇ ਲੈਣ ਵਾਲਿਆਂ ਦੀ ਸੰਖਿਆਂ ਲਗਾਤਾਰ ਵੱਧ ਰਹੀ ਹੈ। ਪ੍ਰਾਈਮ ਮੈਂਬਰਸ਼ਿਪ ਲਈ ਸਾਰੇ ਜਿਓ ਉਪਭੋਗਤਾਂ ਨੂੰ ਸ਼ੁੱਭਕਾਮਨਾਵਾਂ ਅਤੇ ਧੰਨਵਾਦ ਕੀਤਾ ਹੈ।
ਕੰਪਨੀ ਦੇ ਅਨੁਸਾਰ ਜਿਓ ਪ੍ਰਾਈਮ ਗਲੋਬਲ ਦਾ ਸਭ ਤੋਂ ਸਫਲ ਗਾਹਕ ਵਿਸ਼ੇਸ਼ ਅਧਿਕਾਰ ਪ੍ਰੋਗਰਾਮ ਹੈ, ਜਿਸ ''ਚ ਇੰਨੀ ਵੱਡੀ ਗਿਣਤੀ ਉਪਭੋਗਤਾ ਫਰੀ ਤੋਂ ਭੁਗਤਾਨ ਗਾਹਕ ਬਣ ਰਹੇ ਹਨ। ਇਹੀ ਕਾਰਨ ਹੈ ਕਿ ਕੰਪਨੀ ਨੇ ਜਿਓ ਪ੍ਰਾਈਮ ਦੀ ਮੈਂਬਰਸ਼ਿਪ ਲੈਣ ਦੀ ਅੰਤਿਮ ਤਰੀਕ 31 ਮਾਰਚ ਤੋਂ ਵੱਧ ਕੇ 15 ਅਪ੍ਰੈਲ ਕਰ ਦਿੱਤਾ ਹੈ। ਰਿਲਾਇੰਸ ਜਿਓ ਨੇ ਪ੍ਰਾਈਮ ਸਬਸਕ੍ਰਾਈਬਰਸ ਲਈ ਜਿਓ ਸਮਰ ਸਰਪ੍ਰਾਈਜ਼ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ''ਚ ਉਪਭੋਗਤਾ 303 ਰੁਪਏ (ਅਤੇ ਇਸ ਤੋਂ ਜ਼ਿਆਦਾ ਮੁੱਲ ਦਾ ) ਵਾਲਾ ਕੋਈ ਵੀ ਪਲੈਨ ਲੈਣ ''ਤੇ ਸ਼ੁਰੂਆਤੀ 3 ਮਹੀਨਿਆਂ ਲਈ ਪ੍ਰਸ਼ੰਸ਼ਾਤਮਕ ਆਧਾਰ ''ਤੇ ਸੇਵਾਵਾਂ ਪ੍ਰਾਪਤ ਕਰ ਸਕਣਗੇ।
ਕੰਪਨੀ ਵੱਲੋਂ ਜ਼ਾਰੀ ਬਿਆਨ ਦੇ ਅਨੁਸਾਰ ਭੁਗਤਾਨ ਦੀ ਜਾਣ ਵਾਲੀ ਟੈਰਿਫ ਯੋਜਨਾ ਪ੍ਰਸ਼ੰਸਾਤਮਕ ਸੇਵਾ ਸਮਾਪਤ ਹੋਣ ''ਤੇ ਜੁਲਾਈ ''ਚ ਸ਼ੁਰੂ ਹੋਵੇਗੀ। ਨਾਲ ਹੀ ਮੋਬਾਇਲ ਪੋਰਟੀਬਿਲਿਟੀ ਯੋਜਨਾ ਦੇ ਤਹਿਤ ਕਿਸੇ ਦੂਜੀ ਕੰਪਨੀ ਦੇ ਉਪਭੋਗਤਾਂ ਆਪਣਾ ਨੰਬਰ ਬਦਲੇ ਬਿਨਾ ਜਿਓ ਨਾਲ ਜੁੜ ਸਕਦੇ ਹਨ। ਇਸ ਤੋਂ ਇਲਾਵਾ ਇੰਡਸਟਰੀ ''ਚ ਸਭ ਤੋਂ ਬਿਹਤਰ ਕਾਲ ਅਤੇ ਡਾਟਾ ਦਰਾਂ ਨਾਲ ਅੰਤਰਰਾਸ਼ਟਰੀ ਯਾਤਰੀਆਂ ਲਈ ਜਿਓ ਇੰਟਰਨੈਸ਼ਨਲ ਰੋਮਿੰਗ ਸੇਵਾ ਦੁਨੀਆਂ ਭਰ ''ਚ ਉਪਲੱਬਧ ਹਨ।