Redmi ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, 10 ਦਿਨਾਂ ਤਕ ਚੱਲੇਗੀ ਬੈਟਰੀ

Wednesday, Mar 09, 2022 - 02:23 PM (IST)

Redmi ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, 10 ਦਿਨਾਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਰੈੱਡਮੀ ਨੇ ਆਪਣੇ ਮੈਗਾ ਈਵੈਂਟ ’ਚ Redmi Note 11 Pro ਅਤੇ Redmi Note 11 Pro+ 5G ਦੇ ਨਾਲ ਆਪਣੀ ਨਵੀਂ ਸਮਾਰਟਵਾਚ Redmi Watch 2 Lite ਨੂੰ ਵੀ ਲਾਂਚ ਕਰ ਦਿੱਤਾ ਹੈ। Redmi Watch 2 Lite ਨੂੰ ਪਿਛਲੇ ਸਾਲ ਨਵੰਬਰ ’ਚ ਗਲੋਬਲੀ ਲਾਂਚ ਕੀਤਾ ਗਿਆ ਸੀ। ਰੈੱਡਮੀ ਇੰਡੀਆ ਦੀ ਇਸ ਨਵੀਂ ਸਮਾਰਟਵਾਚ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 1.55 ਇੰਚ ਦੀ ਕਲਰਫੁਲ ਡਿਸਪਲੇਅ ਦਿੱਤੀ ਗਈ ਹੈ। 

ਇਸ ਤੋਂ ਇਲਾਵਾ Redmi Watch 2 Lite ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਵਾਚ ਦਾ ਭਾਰ ਸਿਰਫ਼ 35 ਗ੍ਰਾਮ ਹੈ। ਰੈੱਡਮੀ ਦੀ ਇਸ ਸਮਾਰਟਵਾਚ ’ਚ ਇਨਬਿਲਟ ਜੀ.ਪੀ.ਐੱਸ. ਵੀ ਹੈ। ਇਸਤੋਂ ਇਲਾਵਾ ਇਸ ਵਾਚ ’ਚ 24 ਘੰਟੇ ਹਾਰਟ ਰੇਟ ਮਾਨੀਟਰਿੰਗ ਦੀ ਸੁਵਿਧਾ ਹੈ। Redmi Watch 2 Lite ਦੀ ਕੀਮਤ 4,999 ਰੁਪਏਹੈ ਅਤੇ ਇਸਦੀ ਵਿਕਰੀ 15 ਮਾਰਚ ਤੋਂ ਹੋਵੇਗੀ।

Redmi Watch 2 Lite ਦੀਆਂ ਖੂਬੀਆਂ
Redmi Watch 2 Lite ’ਚ 1.55 ਇੰਚ ਦੀ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 320x360 ਪਿਕਸਲ ਹੈ। ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ V5 ਹੈ। ਵਾਚ ਦੇ ਨਾਲ 10 ਵਾਚ ਫੇਸਿਜ਼ ਮਿਲਣਗੇ ਅਤੇ ਇਸ ਵਿਚ 100 ਵਰਕਆਊਟ ਮੋਡ ਵੀ ਹੋਣਗੇ। Redmi Watch 2 Lite ਦੇ ਨਾਲ 17 ਪ੍ਰੋਫੈਸ਼ਨਲ ਮੋਡ ਹਨ। ਵਾਚ ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟਿੰਗ ਮਿਲੀ ਹੈ। 

Redmi Watch 2 Lite ’ਚ ਬਲੱਡ ਆਕਸੀਜਨ ਮਾਨੀਟਰ ਕਰਨ ਲਈ SpO2 ਸੈਂਸਰ ਦਿੱਤਾ ਗਿਆ ਹੈ। ਇਸ ਵਿਚ ਸਲੀਪ ਟ੍ਰੈਕਿੰਗ ਦੇ ਨਾਲ ਸਟ੍ਰੈੱਸ ਮਾਨੀਟਰਿੰਗ ਦਾ ਵੀ ਫੀਚਰ ਦਿੱਤਾ ਗਿਆ ਹੈ। Redmi Watch 2 Lite ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਇਸ ਵਿਚ 262mAh ਦੀ ਬੈਟਰੀ ਹੈ ਜਿਸਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸਨੂੰ ਇਵੋਰੀ, ਬਲੈਕ ਅਤੇ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। 


author

Rakesh

Content Editor

Related News