ਆਲਵੇਜ਼ ਆਨ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Redmi Smart Band Pro, ਜਾਣੋ ਕੀਮਤ

02/09/2022 3:48:03 PM

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੇ ਮੇਗਾ ਈਵੈਂਟ ’ਚ Redmi Smart Band Pro ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸਤੋਂ ਇਲਾਵਾ ਕੰਪਨੀ ਦੋ ਨਵੇਂ ਸਮਾਰਟਫੋਨ Redmi Note 11 ਅਤੇ Redmi Note 11S ਲੈ ਕੇ ਆਈ ਹੈ ਜਿਨ੍ਹਾਂ ਨੂੰ 90Hz ਡਿਸਪਲੇਅ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਦੇ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

Redmi Smart Band Pro ਦੀ ਗੱਲ ਕਰੀਏ ਤਾਂ ਇਸ ਸਮਾਰਟ ਬੈਂਡ ’ਚ 110 ਵਰਕਆਊਟ ਮੋਡਸ ਦਿੱਤੇ ਗਏ ਹਨ ਅਤੇ ਇਸ ਵਿਚ ਦਿੱਤੀ ਜਾਣ ਵਾਲੀ ਬੈਟਰੀ 14 ਦਿਨਾਂ ਦਾ ਬੈਕਅਪ ਦਿੰਦੀ ਹੈ, ਅਜਿਹਾ ਕੰਪਨੀ ਨੇ ਦਾਅਵਾ ਕੀਤਾ ਹੈ।

ਕੀਮਤ ਦੀ ਗੱਲ ਕੀਤੀ ਜਾਵੇ ਤਾਂ Redmi Smart Band Pro ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਪਰ ਆਫਰ ਤਹਿਤ ਇਸਨੂੰ 3,499 ਰੁਪਏ ’ਚ ਖ਼ਰੀਦਿਆ ਜਾ ਸਕੇਗਾ। ਇਸਦੀ ਵਿਕਰੀ 14 ਫਰਵਰੀ ਤੋਂ ਐਮਾਜ਼ੋਨ ਰਾਹੀਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ– Samsung ਵਰਚੁਅਲ ਦੁਨੀਆ ’ਚ ਕਦਮ ਰੱਖਣ ਲਈ ਤਿਆਰ, Metaverse ’ਚ ਲਾਂਚ ਕਰੇਗਾ Galaxy S22

Redmi Smart Band Pro ਦੀਆਂ ਖੂਬੀਆਂ

- ਇਸ ਬੈਂਡ ਨੂੰ 1.47 ਇੰਚ ਦੀ ਆਲਵੇਜ਼ ਆਨ ਅਮੋਲੇਡ ਡਿਸਪਲੇਅ ਨਾਲ ਲਿਆਇਆ ਗਿਆ ਹੈ।
- ਇਸ ਵਿਚ ਕੰਪਨੀ ਨੇ Apollo 3.5 ਪ੍ਰੋਸੈਸਰ ਅਤੇ 200mAh ਦੀ ਬੈਟਰੀ ਦਿੱਤੀ ਗਈ ਹੈ।
- ਕੰਪਨੀ ਦਾ ਦਾਅਵਾ ਹੈ ਕਿ ਇਹ 14 ਦਿਨਾਂ ਦਾ ਬੈਕਅਪ ਦੇਵੇਗੀ। ਪਾਵਰ ਸੇਵਿੰਗ ਮੋਡ ’ਚ ਬੈਟਰੀ 20 ਦਿਨਾਂ ਤਕ ਚੱਲੇਗੀ।
- ਇਸ ਸਮਾਰਟ ਬੈਂਡ ’ਚ LifeQ ਹੈਲਥ ਟ੍ਰੈਕਿੰਗ ਐਲਗੋਰਿਦਮ ਮਿਲੇਗੀ ਅਤੇ ਇਸ ਵਿਚ ਪੀ.ਪੀ.ਜੀ. ਹਾਰਟ ਰੇਟ ਸੈਂਸਰ ਵੀ ਦਿੱਤਾ ਗਿਆ ਹੈ।
- ਇਸ ਵਿਚ 110 ਵਰਕਆਊਟ ਮੋਡਸ ਦੇ ਨਾਲ ਬਲੱਡ ਆਕਸੀਜਨ ਨੂੰ ਟ੍ਰੈਕ ਕਰਨ ਲਈ SpO2 ਸੈਂਸਰ ਵੀ ਮਿਲਿਆ ਹੈ।
- ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ V5.0 ਹੈ ਅਤੇ ਵਾਟਰ ਰੈਸਿਸਟੈਂਟ ਲਈ ਇਸਨੂੰ 5ATM ਦੀ ਰੇਟਿੰਗ ਮਿਲੀ ਹੈ।

ਇਹ ਵੀ ਪੜ੍ਹੋ– ਰਿਲਾਇੰਸ ਜੀਓ ਜਲਦ ਲਾਂਚ ਕਰੇਗੀ ਛੋਟਾ ਲੈਪਟਾਪ, ਨਾਂ ਹੋਵੇਗਾ JioBook


Rakesh

Content Editor

Related News