8000mAh ਦੀ ਬੈਟਰੀ ਨਾਲ ਜਲਦ ਆ ਰਿਹੈ Redmi ਦਾ ਧਾਕੜ Phone! ਫੀਚਰਜ਼ ਵੀ ਹੋਣਗੇ ਦਮਦਾਰ

Thursday, Jun 18, 2026 - 10:44 AM (IST)

8000mAh ਦੀ ਬੈਟਰੀ ਨਾਲ ਜਲਦ ਆ ਰਿਹੈ Redmi ਦਾ ਧਾਕੜ Phone! ਫੀਚਰਜ਼ ਵੀ ਹੋਣਗੇ ਦਮਦਾਰ

ਗੈਜੇਟ ਡੈਸਕ - ਉਡੀਕ ਹੋਈ ਖਤਮ! Redmi ਜਲਦੀ ਹੀ ਆਪਣਾ ਨਵਾਂ ਫੋਨ K90 Ultra ਲਾਂਚ ਕਰਨ ਜਾ ਰਿਹਾ ਹੈ। ਹਾਲਾਂਕਿ ਕੰਪਨੀ ਨੇ ਇਸ ਫੋਨ ਲਈ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫੋਨ ਇਸ ਮਹੀਨੇ, ਜੂਨ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ 'ਚ ਕਈ ਸ਼ਕਤੀਸ਼ਾਲੀ ਫੀਚਰਜ਼ ਹੋਣ ਦੀ ਉਮੀਦ ਹੈ, ਜਿਸ 'ਚ 8000mAh ਬੈਟਰੀ ਵੀ ਸ਼ਾਮਲ ਹੈ। Redmi K90 Ultra ਲਈ ਚੀਨ 'ਚ ਕੰਪਨੀ ਦੇ ਅਧਿਕਾਰਤ ਈ-ਸਟੋਰ 'ਤੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ ਪਰ ਫਿਲਹਾਲ ਕੰਪਨੀ ਨੇ ਅਜੇ ਤੱਕ ਇਸ ਦੀ ਲਾਂਚ ਮਿਤੀ ਦਾ ਖੁਲਾਸਾ ਨਹੀਂ ਕੀਤਾ ਹੈ।

ਇਕ ਰਿਪੋਰਟ ਅਨੁਸਾਰ Xiaomi ਨੇ ਫੋਨ ਦੀ ਲਾਂਚਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਫੋਨ ਲਈ ਇਕ ਪੋਸਟਰ ਵੀ ਟੀਜ਼ ਕੀਤਾ ਗਿਆ ਹੈ, ਜਿਸ 'ਚ ਇਸਦੇ ਡਿਜ਼ਾਈਨ ਦਾ ਖੁਲਾਸਾ ਹੋਇਆ ਹੈ। ਫੋਨ ਦੇ ਪਿਛਲੇ ਪੈਨਲ 'ਚ ਇਕ ਫਲੈਟ ਡਿਜ਼ਾਈਨ ਹੈ। ਕੰਪਨੀ ਨੇ ਇਸ ਫੋਨ ਨੂੰ 3K ਗੇਮਿੰਗ ਪ੍ਰਦਰਸ਼ਨ ਵਾਲਾ ਫੋਨ ਦੱਸਿਆ ਹੈ। ਇਸ ਮਾਮਲੇ 'ਚ, ਫੋਨ 'ਚ ਇਕ ਸ਼ਕਤੀਸ਼ਾਲੀ ਪ੍ਰੋਸੈਸਰ, ਬੈਟਰੀ ਅਤੇ ਡਿਸਪਲੇਅ ਹੋਣ ਦੀ ਉਮੀਦ ਹੈ।

ਇਸ ਫੋਨ ਦੀਆਂ ਪਹਿਲਾਂ ਆਈਆਂ ਲੀਕ ਰਿਪੋਰਟਾਂ ਅਨੁਸਾਰ ਇਸ 'ਚ Qualcomm Snapdragon 8 Elite ਚਿੱਪਸੈੱਟ ਹੋਣ ਦੀ ਉਮੀਦ ਹੈ। ਇਸ ਚਿਪਸੈੱਟ ਨੂੰ ਇਸ ਸਾਲ ਲਾਂਚ ਕੀਤੇ ਗਏ ਲਗਭਗ ਸਾਰੇ ਫਲੈਗਸ਼ਿਪ ਫੋਨਾਂ 'ਚ ਵਰਤਿਆ ਗਿਆ ਹੈ। ਇਸ ਤੋਂ ਇਲਾਵਾ, ਫੋਨ 'ਚ ਇਕ ਬਿਲਟ-ਇਨ ਐਕਟਿਵ ਪੱਖਾ ਹੋਵੇਗਾ, ਜੋ ਡਿਵਾਈਸ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਏਗਾ। 

ਇਸ ਫੋਨ 'ਚ 6.89-ਇੰਚ 1.5K LTPS OLED ਡਿਸਪਲੇਅ ਹੋਣ ਦੀ ਉਮੀਦ ਹੈ ਜੋ ਫੋਨ ਦੀ ਡਿਸਪਲੇਅ 165Hz ਰਿਫਰੈਸ਼ ਰੇਟ ਦਾ ਸਮਰਥਨ ਕਰੇਗੀ। ਇਸ ਫੋਨ 'ਚ IP68 ਰੇਟਿੰਗ ਹੋਵੇਗੀ, ਜੋ ਇਸ ਨੂੰ ਪਾਣੀ-ਰੋਧਕ ਬਣਾਉਂਦੀ ਹੈ। ਇਸ ਤੋਂ ਇਲਾਵਾ, ਫ਼ੋਨ ਧੂੜ ਅਤੇ ਗੰਦਗੀ ਤੋਂ ਸੁਰੱਖਿਅਤ ਰਹੇਗਾ। ਇਸ ਤੋਂ ਇਲਾਵਾ, ਫੋਨ ਦੀ ਡਿਸਪਲੇਅ 'ਚ ਇਕ ਅਲਟਰਾਸੋਨਿਕ ਸੈਂਸਰ ਹੋਵੇਗਾ, ਜੋ ਡਿਵਾਈਸ ਨੂੰ ਜਲਦੀ ਅਨਲੌਕ ਕਰ ਦੇਵੇਗਾ।

ਇਸ Redmi ਫੋਨ 'ਚ ਇਕ ਸ਼ਕਤੀਸ਼ਾਲੀ 8000mAh ਬੈਟਰੀ ਦਿੱਤੀ ਜਾ ਸਕਦੀ ਹੈ ਤੇ ਨਾਲ ਹੀ ਇਸ 'ਚ ਤੇਜ਼ ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਹੋਣ ਦੀ ਉਮੀਦ ਹੈ। ਇਸ Redmi ਸਮਾਰਟਫੋਨ ਨੂੰ ਭਾਰਤ 'ਚ ਰੀਬ੍ਰਾਂਡ ਕਰਕੇ ਲਾਂਚ ਕੀਤਾ ਜਾ ਸਕਦਾ ਹੈ। ਖਾਸ ਤੌਰ 'ਤੇ, Redmi K ਸੀਰੀਜ਼ ਨੂੰ ਭਾਰਤ 'ਚ POCO F ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ। ਰੈੱਡਮੀ ਦੇ ਇਸ ਫਲੈਗਸ਼ਿਪ ਸਮਾਰਟਫੋਨ ਨੂੰ ਪੋਕੋ ਐੱਫ ਸੀਰੀਜ਼ ਦੇ ਅਗਲੇ ਫਲੈਗਸ਼ਿਪ ਮਾਡਲ ਵਜੋਂ ਲਾਂਚ ਕੀਤਾ ਜਾ ਸਕਦਾ ਹੈ।


author

Sunaina

Content Editor

Related News