ਇਸ ਦਿਨ ਹੋਵੇਗੀ ਰੈੱਡਮੀ ਨੋਟ 9 ਪ੍ਰੋ ਦੀ ਅਗਲੇ ਸੇਲ, ਜਾਣੋ ਕੀਮਤ

6/1/2020 10:39:52 AM

ਗੈਜੇਟ ਡੈਸਕ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ 'ਚ ਆਪਣੀ ਰੈੱਡਮੀ ਨੋਟ 9 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਨਵੇਂ ਸਮਾਰਟਫੋਨਜ਼- ਰੈੱਡਮੀ ਨੋਟ 9, ਨੋਟ 9 ਪ੍ਰੋ ਅਤੇ ਨੋਟ 9 ਪ੍ਰੋ ਮੈਕਸ ਲਾਂਚ ਕੀਤੇ ਸਨ। ਇਨ੍ਹਾਂ 'ਚੋਂ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਦੀ ਸੇਲ 2 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ। 

ਕੀਮਤ
ਰੈੱਡਮੀ ਨੋਟ 9 ਪ੍ਰੋ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ। ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। 

PunjabKesari

ਫੋਨ ਦੇ ਫੀਚਰਜ਼
ਡਿਸਪਲੇਅ - 6.67 ਇੰਚ ਦੀ ਫੁੱਲ-ਐੱਚ.ਡੀ. ਪਲੱਸ
ਸਕਰੀਨ ਪ੍ਰੋਟੈਕਸ਼ਨ - ਗੋਰਿਲਾ ਗਲਾਸ 5
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 720ਜੀ
ਰੀਅਰ ਕੈਮਰਾ - 48MP ਮੇਨ+8Mp ਅਲਟਰਾ ਵਾਈਡ+5MP ਮੈਕ੍ਰੋ ਲੈੱਨਜ਼+2MPਡੈੱਪਥ ਸੈਂਸਰ
ਫਰੰਟ ਕੈਮਰਾ - 16 ਮੈਗਾਪਿਕਸਲ
ਬੈਟਰੀ - 5020 ਐੱਮ.ਏ.ਐੱਚ.ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh