Redmi Note 9 Pro ਖਰੀਦਣ ਦਾ ਸ਼ਾਨਦਾਰ ਮੌਕਾ, ਜਾਣੋ ਕੀਮਤ ਤੇ ਪੇਸ਼ਕਸ਼
Tuesday, Jun 16, 2020 - 10:32 AM (IST)

ਗੈਜੇਟ ਡੈਸਕ– ਰੈੱਡਮੀ ਦਾ ਜ਼ਬਰਦਸਤ ਸਮਾਰਟਫੋਨ Redmi Note 9 Pro ਅੱਜ ਇਕ ਵਾਰ ਫਿਰ ਵਿਕਰੀ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਫੋਨ ਦੀ ਵਿਕਰੀ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਗਾਹਕ ਇਸ ਨੂੰ ਐਮਾਜ਼ੋਨ ਇੰਡੀਆ ਅਤੇ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਯਾਨੀ mi.com ਤੋਂ ਖਰੀਦ ਸਕਦੇ ਹਨ। ਭਾਰਤ ’ਚ ਮਾਰਚ ’ਚ ਲਾਂਚ ਹੋਇਆ ਇਹ ਫੋਨ ਅਜੇ ਵੀ ਸਿਰਫ ਫਲੈਸ਼ ਸੇਲ ’ਚ ਹੀ ਪੇਸ਼ ਕੀਤਾ ਜਾ ਰਿਹਾ ਹੈ।
ਮਿਲਣਗੇ ਇਹ ਪੇਸ਼ਕਸ਼
ਰੈੱਡਮੀ ਨੋਟ 9 ਪ੍ਰੋ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ। ਉਥੇ ਹੀ ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਖਰੀਦਣ ਲਈ ਤੁਹਾਨੂੰ 16,999 ਰੁਪਏ ਖਰਚ ਕਰਨੇ ਪੈਣਗੇ। ਅੱਜ ਦੀ ਸੇਲ ’ਚ ਇਸ ਫੋਨ ਨੂੰ ਖਰੀਦਣ ’ਤੇ ਕੁਝ ਖ਼ਾਸ ਪੇਸ਼ਕਸ਼ ਦਾ ਫਾਇਦਾ ਮਿਲ ਸਕਦਾ ਹੈ। ਏਅਰਟੈੱਲ ਗਾਹਕਾਂ ਨੂੰ ਇਸ ਫੋਨ ਦੀ ਖਰੀਦ ’ਤੇ ਦੁਗਣਾ ਡਾਟਾ ਦਾ ਫਾਇਦਾ ਮਿਲੇਗਾ। ਇਹ ਫਾਇਦਾ 298 ਰੁਪਏ ਅਤੇ 398 ਰੁਪਏ ਵਾਲੇ ਰੀਚਾਰਜ ’ਤੇ ਮਿਲੇਗਾ। ਦੱਸ ਦੇਈਏ ਕਿ ਕੋਵਿਡ19 ਦੇ ਚਲਦੇ ਕੰਪਨੀ ਫਿਲਹਾਲ ਮੀ ਐਕਸਚੇਂਜ ਆਫਰ ਪੇਸ਼ ਨਹੀਂ ਕਰ ਰਹੀ।