64MP ਕੈਮਰੇ ਵਾਲੇ Redmi Note 9 Pro Max ਦੀ ਸੇਲ ਅੱਜ, ਜਾਣੋ ਕੀਮਤ
Wednesday, Aug 26, 2020 - 10:45 AM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ ਆਪਣੀ ਰੈੱਡਮੀ ਨੋਟ 9 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਤਿੰਨ ਨਵੇਂ ਸਮਾਰਟਫੋਨਸ- ਰੈੱਡਮੀ ਨੋਟ 9, ਨੋਟ 9 ਪ੍ਰੋ ਅਤੇ ਨੋਟ 9 ਪ੍ਰੋ ਮੈਕਸ ਲਾਂਚ ਕੀਤੇ ਸਨ। ਇਨ੍ਹਾਂ ’ਚੋਂ Redmi Note 9 Pro Max ਅੱਜ ਯਾਨੀ 25 ਅਗਸਤ ਨੂੰ ਦੁਪਹਿਰ 12 ਵਜੇ ਐਮਾਜ਼ੋਨ ਇੰਡੀਆ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਗਾਹਕਾਂ ਨੂੰ ਇਸ ਸੇਲ ’ਚ Redmi Note 9 Pro Max ਖ਼ਰੀਦਣ ’ਤੇ ਡਿਸਕਾਊਂਟ ਤੋਂ ਲੈ ਕੇ ਨੋ-ਕਾਸਟ ਈ.ਐੱਮ.ਆਈ. ਤਕ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਟੈਲੀਕਾਮ ਕੰਪਨੀ ਏਅਰਟੈੱਲ ਵਲੋਂ ਵੀ ਕਈ ਆਫਰ ਦਿੱਤੇ ਜਾਣਗੇ। ਹਾਲਾਂਕਿ, ਇਸ ਸਮਾਰਟਫੋਨ ਦੀ ਡਿਲਿਵਰੀ ਤੈਅ ਕੀਤੇ ਗਏ ਗਰੀਨ ਅਤੇ ਓਰੇਂਜ ਜ਼ੋਨ ’ਚ ਹੀ ਹੋਵੇਗੀ।
Redmi Note 9 Pro Max ਕੀਮਤ ਤੇ ਆਫਰ
Redmi Note 9 Pro Max 3 ਮਾਡਲਾਂ ’ਚ ਮਿਲੇਗਾ। 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। ਆਫਰ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ICICI ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਇਹ ਸਮਾਰਟਫੋਨ ਖ਼ਰੀਦਣ ’ਤੇ 3 ਫੀਸਦੀ ਦਾ ਡਿਸਕਾਊਂਟ ਮਿਲੇਗਾ, ਜਦਕਿ ਪ੍ਰਾਈਮ ਮੈਂਬਰਾਂ ਨੂੰ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਨਾਲ ਵੀ ਖਰੀਦਿਆ ਜਾ ਸਕੇਗਾ।
ਏਅਰਟੈੱਲ ਵਲੋਂ ਮਿਲਣ ਵਾਲੇ ਆਫਰ
ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਗਾਹਕਾਂ ਨੂੰ Redmi Note 9 Pro Max ਦੀ ਖ਼ਰੀਦਾਰੀ ਕਰਨ ’ਤੇ 298 ਰੁਪਏ ਅਤੇ 398 ਰੁਪਏ ਵਾਲੇ ਰੀਚਾਰਜ ਪਲਾਨ ਨਾਲ ਡਬਲ ਡਾਟਾ ਦਾ ਫਾਇਦਾ ਦੇਵੇਗੀ।