Redmi ਦੇ ਇਨ੍ਹਾਂ ਦੋ ਦਮਦਾਰ ਸਮਾਰਟਫੋਨਾਂ ਦੀ ਫਲੈਸ਼ ਸੇਲ ਅੱਜ, ਜਾਣੋ ਕੀਮਤ
Tuesday, Sep 01, 2020 - 10:39 AM (IST)

ਗੈਜੇਟ ਡੈਸਕ– ਸ਼ਾਓਮੀ ਦੇ ਦੋ ਸਮਰਟਫੋਨਾਂ Redmi Note 9 Pro Max ਅਤੇ Redmi Note 9 Pro ਨੂੰ ਅੱਜ ਯਾਨੀ 1 ਸਤੰਬਰ ਨੂੰ ਫਿਰ ਤੋਂ ਖ਼ਰੀਦਣ ਦਾ ਮੌਕਾ ਹੈ। Redmi Note 9 Pro Max ਅਤੇ Redmi Note 9 Pro ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਐਮਾਜ਼ੋਨ ਇੰਡੀਆ ਅਤੇ ਸ਼ਾਓਮੀ ਦੀ ਵੈੱਬਸਾਈਟ ਰਾਹੀਂ ਹੋਵੇਗੀ। ਇਨ੍ਹਾਂ ਦੋਵਾਂ ਫੋਨਾਂ ਨੂੰ ਸ਼ਾਓਮੀ ਨੇ ਇਸੇ ਸਾਲ ਮਾਰਚ ਮਹੀਨੇ ’ਚ ਲਾਂਚ ਕੀਤਾ ਸੀ। ਦੱਸ ਦੇਈਏ ਕਿ ਰੈੱਡਮੀ ਨੋਟ 9 ਪ੍ਰੋ ਮੈਕਸ ’ਚ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Redmi Note 9 Pro Max ਅਤੇ Redmi Note 9 Pro ਦੀ ਕੀਮਤ
Redmi Note 9 Pro Max ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,499 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ। ਇਹ ਫੋਨ ਅਰੋਰਾ ਬਲਿਊ, ਗਲੇਸ਼ੀਅਰ ਵਾਈਟ ਅਤੇ ਇੰਟਰਸਟੇਲਰ ਬਲੈਕ ਰੰਗ ’ਚ ਮਿਲੇਗਾ। Redmi Note 9 Pro ਸਮਾਰਟਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ।