Redmi ਜਲਦ ਲਾਂਚ ਕਰ ਸਕਦੀ ਹੈ ਫਿਟਨੈੱਸ ਟ੍ਰੈਕਰ

01/28/2020 6:49:31 PM

ਗੈਜੇਟ ਡੈਸਕ—ਰੈੱਡਮੀ ਜਲਦ ਹੀ ਵੀਅਰੇਬਲ ਸੈਗਮੈਂਟ 'ਚ ਉਤਰ ਸਕਦੀ ਹੈ। ਸ਼ਾਓਮੀ ਦੇ ਇਸ ਸਬ-ਬ੍ਰਾਂਡ ਨੂੰ ਪਿਛਲੇ ਸਾਲ ਹੀ ਇਕ ਸੁਤੰਤਰ ਬ੍ਰਾਂਡ ਬਣਾਇਆ ਗਿਆ ਸੀ। ਇਕ ਸੁਤੰਤਰ ਬ੍ਰਾਂਡ ਦੇ ਤੌਰ 'ਤੇ ਰੈੱਡਮੀ ਨੇ ਆਪਣੇ ਘਰੇਲੂ ਬਾਜ਼ਾਰ 'ਚ ਸਮਾਰਟਫੋਨਸ ਦੇ ਨਾਲ-ਨਾਲ ਸਮਾਰਟ ਟੀ.ਵੀ. ਮਾਡਲਾਂ ਨੂੰ ਵੀ ਪੇਸ਼ ਕੀਤਾ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਇਕ ਫਿਟਨੈੱਸ ਟ੍ਰੈਕਰ ਨਾਲ ਵੀਅਰੇਬਲ ਸੈਗਮੈਂਟ 'ਚ ਵੀ ਕਦਮ ਰੱਖਣ ਜਾ ਰਹੀ ਹੈ। ਰੈੱਡਮੀ ਦੇ ਅਪਕਮਿੰਗ ਫਿਟਨੈੱਸ ਟ੍ਰੈਕਰ ਨੂੰ ਚੀਨੀ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਵੀਬੋ 'ਤੇ ਦੱਖਿਆ ਗਿਆ ਹੈ।

ਪਿਛਲੇ ਸਾਲ ਨਵੰਬਰ 'ਚ ਰੈੱਡਮੀ ਦੇ ਜਨਰਲ ਮੈਨੇਜਰ Lu Weibing ਨੇ ਸਮਾਰਟਵਾਚ ਲਾਂਚ ਕਰਨ ਦੇ ਬਾਰੇ 'ਚ ਦੱਸਿਆ ਸੀ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਸਭ ਤੋਂ ਪਹਿਲਾਂ ਫਿਟਨੈੱਸ ਟ੍ਰੈਕਰ ਲਾਂਚ ਕਰੇਗੀ। ਵੀਬੋ 'ਤੇ ਇਕ ਚੀਨੀ ਟਿਪਸਟਰ ਨੇ ਇਸ ਡਿਵਾਈਸ ਦੀਆਂ ਜਾਣਕਾਰੀਆਂ ਲੀਕ ਕੀਤੀਆਂ ਹਨ। ਟਿਪਸਟਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਫੀਚਰਸ ਅਤੇ ਡਿਜ਼ਾਈਨ ਮੀ ਫਿਟ ਐਪ 'ਚ ਮਿਲੇ ਹਨ। ਡਿਵਾਈਸ ਦੇ ਇਮੇਜ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਫਿਟਨੈੱਸ ਟ੍ਰੈਕਰ ਬਲੈਕ ਕਲਰ 'ਚ ਆਵੇਗਾ ਅਤੇ ਇਸ 'ਚ ਮੋਟੇ ਬੇਜਲਸ ਨਾਲ ਇਕ ਛੋਟੀ ਡਿਸਪਲੇਅ ਮਿਲੇਗੀ।

ਖਾਸੀਅਤਾਂ
ਇਸ ਫਿਟਨੈੱਸ ਟ੍ਰੈਕਰ 'ਚ ਸਕਰੀਨ ਦੇ ਹੇਠਾਂ ਡਿਜ਼ੀਟਲ ਬਟਨ ਨੂੰ ਵੀ ਦੇਖਿਆ ਗਿਆ ਹੈ। ਐਪ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਫਿਟਨੈੱਸ ਟ੍ਰੈਕਰ 'ਚ ਵਾਚ ਫੇਸ ਚੇਂਜ ਕਰਨ ਦਾ ਆਪਸ਼ਨ ਵੀ ਮਿਲੇਗਾ। ਨਾਲ ਹੀ ਇਸ 'ਚ ਕੁਝ ਹੋਰ ਫੀਚਰਸ ਜਿਵੇਂ ਅਲਾਰਮ ਫੰਕਸ਼ਨ, ਹਾਰਟ ਰੇਟ ਸੈਂਸਰ ਅਤੇ ਐੱਨ.ਐੱਫ.ਸੀ. ਨਾਲ ਪੇਮੈਂਟ ਲਈ ਸਪੋਰਟ ਵੀ ਮਿਲੇਗਾ। ਇਸ 'ਚ ਮਿਊਜ਼ਿਕ ਪਲੇਬੈਕ ਕੰਟਰੋਲ ਕਰਨ ਦਾ ਵੀ ਆਪਸ਼ਨ ਦਿੱਤਾ ਜਾਵੇਗਾ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਫਰਸਟ ਜਨਰੇਸ਼ਨ ਐੱਮ.ਆਈ. ਬੈਂਡ ਫਿਟਨੈੱਸ ਟ੍ਰੈਕਰ ਨਾਲ ਇੰਸਪਾਇਰਡ ਲੱਗ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਦੀ ਕੀਮਤ ਐੱਮ.ਆਈ. ਬੈਂਡ ਸੀਰੀਜ਼ ਤੋਂ ਵੀ ਘੱਟ ਹੋਵੇਗੀ। ਫਿਲਹਾਲ ਕੰਪਨੀ ਵੱਲੋਂ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵੀਅਰੇਬਲ ਡਿਵਾਈਸ ਨੂੰ ਬਿਊਰੋ ਆਫ ਇੰਡੀਅਨ ਸਟੈਂਡਰਡਸ ਤੋਂ ਸਰਟੀਫਿਕੇਸ਼ਨ ਵੀ ਪ੍ਰਾਪਤ ਹੋਇਆ ਹੈ। ਅਜਿਹੇ 'ਚ ਇਸ ਦੀ ਲਾਂਚਿੰਗ ਜਲਦ ਹੋ ਸਕਦੀ ਹੈ।


Karan Kumar

Content Editor

Related News