Redmi K20 Pro ਨੂੰ ਮਿਲੀ ਨਵੀਂ ਅਪਡੇਟ, ਜੁੜੇ ਕਈ ਸ਼ਾਨਦਾਰ ਫੀਚਰ
Tuesday, Jul 07, 2020 - 06:27 PM (IST)

ਗੈਜੇਟ ਡੈਸਕ– ਰੈੱਡਮੀ ਦੇ ਪ੍ਰਸਿੱਧ ਸਮਾਰਟਫੋਨ Redmi K20 Pro ਲਈ MIUI 12 ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਨਵੇਂ ਫਰਮਵੇਅਰ ’ਚ ਕੰਪਨੀ ਅਪਡੇਟਿਡ ਸਿਸਟਮ ਐਨੀਮੇਸ਼ਨ, ਬਿਹਤਰ ਪ੍ਰਾਈਵੇਸੀ, ਨਵੇਂ ਲਾਈਵ ਵਾਲਪੇਪਰ, ਸਿਸਟਮ-ਵਾਈਡ ਡਾਰਕ ਮੋਡ ਵਰਗੇ ਫੀਚਰ ਦੇ ਰਹੀ ਹੈ। ਇਸ ਦੇ ਨਾਲ ਹੀ ਨਵੀਂ ਅਪਡੇਟ ’ਚ ਕੰਪਨੀ ਜੂਨ 2020 ਦਾ ਸਕਿਓਰਿਟੀ ਪੈਚ ਵੀ ਦੇ ਰਹੀ ਹੈ। ਬਿਹਤਰ ਫੋਟੋਗ੍ਰਾਫੀ ਲਈ ਅਪਡੇਟ ’ਚ ਕੈਮਰਾ ਐਪ ਲਈ ਵੀ ਦੋ ਮੋਡ- ‘ਪ੍ਰੋ’ ਅਤੇ ‘ਵਲਾਗ’ ਨੂੰ ਐਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਨੋਟਸ, ਕਲੰਡਰ ਅਤੇ ਵੈਦਰ ਐਪਸ ’ਚ ਵੀ ਕਾਫੀ ਸੁਧਾਰ ਵੇਖਣ ਨੂੰ ਮਿਲੇਗਾ।
ਸਾਰੇ ਡਿਵਾਈਸਿਜ਼ ਤਕ ਜਲਦੀ ਪਹੁੰਚੇਗੀ ਅਪਡੇਟ
ਨਵੀਂ ਅਪਡੇਟ ਨੂੰ ਫਰਮਵੇਅਰ ਵਰਜ਼ਨ ਨੰਬਰ V12.0.1.0.QFKINXM ਨਾਲ ਡਿਵਾਈਸਿਜ਼ ਤਕ ਪਹੁੰਚਾਇਆ ਜਾ ਰਿਹਾ ਹੈ। ਅਪਡੇਟ ਦਾ ਸਾਈਜ਼ 2.3 ਜੀ.ਬੀ. ਹੈ। ਕੰਪਨੀ ਇਸ ਅਪਡੇਟ ਨੂੰ ਚਰਣਬੱਧ ਤਰੀਕੇ ਨਾਲ ਰੋਲ ਆਊਟ ਕਰ ਰਹੀ ਹੈ ਅਤੇ ਇਹ ਡਿਵਾਈਸਿਜ਼ ਨੂੰ OTA ਮਿਲ ਰਿਹਾ ਹੈ। ਯੂਜ਼ਰ ਇਸ ਅਪਡੇਟ ਨੂੰ ਮੈਨੁਅਲੀ ਵੀ ਚੈੱਕ ਕਰ ਸਕਦੇ ਹਨ। ਇਸ ਲਈ ਫੋਨ ਦੀ ਸੈਟਿੰਗਸ ’ਚ ਜਾ ਕੇ ਅਬਾਊਟ ਫੋਨ ਸੈਕਸ਼ਨ ’ਚ ਜਾਣਾ ਹੋਵੇਗਾ। ਇਥੇ ਦਿੱਤੇ ਗਏ ਸਿਸਟਮ ਅਪਡੇਟ ਆਪਸ਼ਨ ’ਤੇ ਟੈਪ ਕਰਕੇ ਤੁਸੀਂ ਅਪਡੇਟ ਦੀ ਜਾਂਚ ਕਰ ਸਕਦੇ ਹੋ।