5000mAh ਬੈਟਰੀ ਵਾਲਾ Redmi 9 ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
Thursday, Aug 27, 2020 - 02:23 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣਾ ਨਵਾਂ ਬਜਟ ਸਮਾਰਟਫੋਨ ਰੈੱਡਮੀ 9 ਲਾਂਚ ਕਰ ਦਿੱਤਾ ਹੈ। ਇਹ ਰੈੱਡਮੀ 8 ਸਮਾਰਟਫੋਨ ਦਾ ਉਪਰਲਾ ਮਾਡਲ ਹੈ ਜੋ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਆਉਂਦਾ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਜਲਦੀ ਹੀ ਰੈੱਡਮੀ 9ਏ ਵੀ ਲਿਆ ਸਕਦੀ ਹੈ ਜੋ ਰੈੱਡਮੀ 9 ਦਾ ਲਾਈਟ ਮਾਡਲ ਹੋਵੇਗਾ। ਨਵਾਂ ਸਮਾਰਟਫੋਨ 4 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਨਾਲ ਆਉਂਦਾ ਹੈ। ਇਸ ਵਿਚ ਬਿਲਕੁਲ ਨਵਾਂ ਓਰੇਂਜ ਕਲਰ ਆਪਸ਼ਨ ਵੀ ਦਿੱਤਾ ਗਿਆ ਹੈ।
ਕੀਮਤ
ਸਮਾਰਟਫੋਨ 2 ਮਾਡਲਾਂ ’ਚ ਆਉਂਦਾ ਹੈ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਉਥੇ ਹੀ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। ਫੋਨ ’ਚ ਕੰਪਨੀ ਨੇ ਓਰਾ ਐੱਜ ਡਿਜ਼ਾਇਨ ਪੇਸ਼ ਕੀਤਾ ਹੈ ਅਤੇ ਇਹ ਤਿੰਨ ਰੰਗਾਂ- ਸਕਾਈ ਬਲਿਊ, ਸਪੋਰਟ ਓਰੇਂਜ ਅਤੇ ਕਾਰਬਨ ਬਲੈਕ ’ਚ ਆਉਂਦਾ ਹੈ। ਫੋਨ ਦੀ ਵਿਕਰੀ 31 ਅਗਸਤ ਤੋਂ ਐਮਾਜ਼ੋਨ ਇੰਡੀਆ, ਮੀ ਡਾਟ ਕਾਮ ਅਤੇ ਮੀ ਹੋਮ ਸਟੋਰਾਂ ’ਤੇ ਸ਼ੁਰੂ ਹੋਵੇਗੀ।
#Redmi9 is feature-packed with some of the best specs in the class!
— Redmi India - #Redmi9 is here! (@RedmiIndia) August 27, 2020
🚄 High-performance Helio G35+HyperEngine Game tech
🔋 #5000mAh ELB
🤩 BIG HD+ display & TUV Certified
😎 3 amazing colours
💪 4GB RAM experience#MoreRAMMoreFun pic.twitter.com/UDSCGpJAwh
Redmi 9 ਦੇ ਫੀਚਰਜ਼
ਇਸ ਸਮਾਰਟਫੋਨ ’ਚ 6.53 ਇੰਚ ਦਾ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਫਰੰਟ ਡਿਸਪਲੇਅ ਨੌਚ ਅਤੇ ਪਿਛਲੇ ਪਾਸੇ ਡਿਊਲ ਰੀਅਰ ਕੈਮਰਾ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ’ਚ 3.5mm ਦਾ ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ./128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਕੰਪਨੀ ਦਾ ਪਹਿਲਾ ਫੋਨ ਹੈ ਜੋ ਐਂਡਾਰਇਡ 10 ਅਧਾਰਿਤ MIUI 12 ਦੇ ਨਾਲ ਲਾਂਚ ਹੋਇਆ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਕੈਮਰੇ ’ਚ AI Scene Detection, Portrait Mode ਅਤੇ Pro Mode ਵਰਗੇ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸਮਾਰਟਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 2 ਦਿਨਾਂ ਤਕ ਦਾ ਬੈਕਅਪ ਦਿੰਦੀ ਹੈ।