ਭਾਰਤ ’ਚ ਮਹਿੰਗੇ ਹੋਏ Xiaomi ਦੇ ਇਹ ਪ੍ਰੋਡਕਟਜ਼, ਦੇਖੋ ਲਿਸਟ

11/11/2018 4:14:50 PM

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਸ਼ਨੀਵਾਰ ਨੂੰ ਆਪਣੇ ਚੁਣੇ ਹੋਏ ਪ੍ਰੋਡਕਟਜ਼ ਦੀਆਂ ਕੀਮਤਾ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪ੍ਰੋਡਕਟਜ਼ ’ਚ ਰੈੱਡਮੀ 6ਏ ਅਤੇ ਰੈੱਡਮੀ 6 ਸਮਾਰਟਫੋਨ, ਕੁਝ ਟੀਵੀ ਮਾਡਲ ਅਤੇ ਪਾਵਰਬੈਂਕ ਮਾਡਲਾਂ ਦਾ ਨਾਂ ਸ਼ਾਮਲ ਹੈ। ਕੰਪਨੀ ਨੇ ਕੀਮਤਾਂ ’ਚ ਵਾਧੇ ਲਈ ਰੁਪਏ ’ਚ ਲਗਾਤਾਰ ਜਾਰੀ ਗਿਰਾਵਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੀਮਤਾਂ ’ਚ ਵਾਧੇ ਦਾ ਐਲਾਨ ਸ਼ਾਓਮੀ ਇੰਡੀਆ ਦੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਕੀਤਾ ਗਿਆ ਹੈ। ਟਵੀਟ ’ਚ ਕੰਪਨੀ ਨੇ ਕਿਹਾ ਹੈ ਕਿ ਰੁਪਏ ’ਚ ਡਾਲਰ ਦੇ ਮੁਕਾਬਲੇ ਕਰੀਬ 15 ਫੀਸਦੀ ਦੀ ਗਿਰਾਵਟ ਆਈ ਹੈ। ਅਜਿਹੇ ’ਚ ਕੰਪਨੀ ਦੀ ਇਨਪੁਟ ਲਾਗਤ ’ਚ ਵੀ ਵਾਧਾ ਹੋਇਆ ਹੈ। ਵਧੀਆਂ ਹੋਈਆਂ ਕੀਮਤਾਂ ਦੀ ਗੱਲ ਕਰੀਏ ਤਾਂ ਸ਼ਾਓਮੀ ਰੈੱਡਮੀ 6ਏ (2GB+16GB) ਮਾਡਲ ਦੀ ਕੀਮਤ ਹੁਣ 600 ਰੁਪਏ ਵਧ ਕੇ 6,599 ਰੁਪਏਹੋ ਗਈ ਹੈ। ਲਾਂਚ ਸਮੇਂ ਇਸ ਦੀ ਕੀਮਤ 5,999 ਰੁਪਏ ਸੀ। ਉਥੇ ਹੀ ਇਸ ਸਮਾਰਟਫੋਨ ਦਾ (2GB+32GB) ਵੇਰੀਐਂਟ ਹੁਣ 500 ਰੁਪਏ ਦੇ ਵਾਧੇ ਤੋਂ ਬਾਅਦ 7,499 ਰੁਪਏ ’ਚ ਵਿਕੇਗਾ। ਹੁਣ ਇਸ ਤੋਂ ਬਾਅਦ ਐਂਟਰੀ ਲੈਵਲ ਰੈੱਡਮੀ 6 ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 8,499 ਰੁਪਏ ਹੋ ਗਈ ਹੈ। ਇਸ ਸਮਾਰਟਫੋਨ ਦੀ ਕੀਮਤ ’ਚ ਵੀ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਲਾਂਚ ਸਮੇਂ ਇਸ ਦੀ ਕੀਮਤ 7,999 ਰੁਪਏ ਸੀ। ਦੱਸ ਦਈਏ ਕਿ ਫਿਲਹਾਲ 3GB/64GB ਵੇਰੀਐਂਟ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਵੇਰੀਐਂਟ ਅਜੇ ਵੀ 9,499 ਰੁਪਏ ’ਚ ਹੀ ਵੇਚਿਆ ਜਾਵੇਗਾ। 

ਇਸ ਤੋਂ ਇਲਾਵਾ ਹਾਲ ਹੀ ’ਚ ਲਾਂਚ ਹੋਏ ਦੋ Mi LED TVs ਦੀ ਕੀਮਤ ’ਚ ਵੀ ਵਾਧਾ ਕੀਤਾ ਗਿਆ ਹੈ। Mi LED TV 4C Pro 32-ਇੰਚ ਅਤੇ Mi LED TV 4A Pro 49-ਇੰਚ ਦੀ ਕੀਮਤ ਹੁਣ 15,999 ਰੁਪਏ ਅਤੇ 31,999 ਰੁਪਏ ਹੋ ਗਈ ਹੈ। ਇਨ੍ਹਾਂ ’ਚ 1000 ਰੁਪਏਅਤੇ 2,000 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਅਖੀਰ ’ਚ ਹੁਣ 10000mAh Mi Power Bank 2i ਦੀ ਗੱਲ ਕਰੀਏ ਤਾਂ ਇਹ ਹੁਣ 100 ਰੁਪਏ ਮਹਿੰਗਾ ਹੋ ਗਿਆ ਹੈ। ਗਾਹਕ ਹੁਣ ਇਸ ਨੂੰ 899 ਰੁਪਏ ’ਚ ਖਰੀਦ ਸਕਦੇ ਹਨ। ਇਹ ਸਾਰੀਆਂ ਕੀਮਤਾਂ 11 ਨਵੰਬਰ ਤੋਂ ਹੀ ਲਾਗੂ ਹੋ ਗਈਆਂ ਹਨ। 


Related News