10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਲਾਂਚ ਹੋਇਆ Redmi 10A

04/20/2022 2:27:57 PM

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੇ ਬਜਟ ਸਮਾਰਟਫੋਨ Redmi 10A ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Redmi 10A, ਪਿਛਲੇ ਸਾਲ ਲਾਂਚ ਹੋਏ Redmi 9A ਦਾ ਅਪਗ੍ਰੇਡਿਡ ਮਾਡਲ ਹੈ। Redmi 10A ’ਚ ਮੀਡੀਆਟੈੱਕ Helio G25 ਪ੍ਰੋਸੈਸਰ ਦੇ ਨਾਲ 64 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। ਇਸਤੋਂ ਇਲਾਵਾ ਰੈੱਡਮੀ ਦੇ ਇਸ ਫੋਨ ’ਚ 13 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੈ। Redmi 10A ਦਾ ਮੁਕਾਬਲਾ Tecno Pova Neo, Realme C11 (2021) ਅਤੇ Samsung Galaxy M02 ਵਰਗੇ ਫੋਨਾਂ ਨਾਲ ਹੈ।

Redmi 10A ਦੀ ਕੀਮਤ
Redmi 10A ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਹੈ। ਉੱਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,499 ਰੁਪਏ ਹੈ। Redmi 10A ਦੀ ਵਿਕਰੀ 26 ਅਪ੍ਰੈਲ ਤੋਂ ਕੰਪਨੀ ਦੀ ਸਾਈਟ ’ਤੇ ਸ਼ੁਰੂ ਹੋਵੇਗੀ। ਰੈੱਡਮੀ 10ਏ ਚਾਰਕੋਲ ਬਲੈਕ, ਸੀ ਬਲਿਊ, ਸਲੇਟ ਗ੍ਰੇਅ ਰੰਗ ’ਚ ਮਿਲੇਗਾ। ਰੈੱਡਮੀ 9ਏ ਨੂੰ ਪਿਛਲੇ ਸਾਲ 6,799 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ।

Redmi 10A ਦੇ ਫੀਚਰਜ਼
Redmi 10A ’ਚ ਐਂਡਰਾਇਡ ਆਧਾਰਿਤ MIUI 12.5 ਹੈ। ਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਹੈ। ਇਸ ਵਿਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਦੇ ਨਾਲ 4 ਜੀ.ਬੀ. ਕੈਮ ਰੈਮ ਅਤੇ 64 ਜੀ.ਬੀ. ਤਕ ਦੀ ਸਟੋਰੇਜ ਹੈ। ਇਸ ਵਿਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਰੀਅਰ ਕੈਮਰੇ ਦੇ ਨਾਲ ਐੱਲ.ਈ.ਡੀ. ਫਲੈਸ਼ ਲਾਈਟ ਵੀ ਹੈ। ਫਰੰਟ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi 802.11 b/g/n, ਬਲੂਟੁੱਥ 5, GPS/A-GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੇ ਨਾਲ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ਦੇ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਹੈ ਅਤੇ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਹੈ।


Rakesh

Content Editor

Related News