ਰੈੱਡ ਕਰਾਸ ’ਤੇ ਹੋਇਆ ਸਾਈਬਰ ਹਮਲਾ, ਪੰਜ ਲੱਖ ਤੋਂ ਵੱਧ ਲੋਕਾਂ ਦਾ ਨਿੱਜੀ ਡਾਟਾ ਲੀਕ
Thursday, Jan 20, 2022 - 01:45 PM (IST)
ਨੈਸ਼ਨਲ ਡੈਸਕ-ਜੰਗ ਪੀੜਿਤਾਂ ਦੀ ਮਦਦ ਕਰਨ ਵਾਲੀ ਸੰਸਥਾ ਰੈੱਡ ਕਰਾਸ(Red Cross)ਤੇ ਵੱਡਾ ਸਾਈਬਰ ਹਮਲਾ ਕੀਤਾ ਗਿਆ ਹੈ। ਹੈਕਰਾਂ ਨੇ ਰੈੱਡ ਕਰਾਸ ਦੇ ਡਾਟਾ ਸੈਂਟਰ ’ਚ ਵੀ ਸੰਨ੍ਹ ਲਗਾਈ ਹੈ। ਇਸ ਦੌਰਾਨ ਕਰੀਬ 5,51000 ਲੋਕਾਂ ਦਾ ਨਿੱਜੀ ਡਾਟਾ ਅਤੇ ਅਹਿਮ ਜਾਣਕਾਰੀ ਲੀਕ ਕੀਤੀ ਗਈ ਹੈ। ਜਿਨੇਵਾ ਸਥਿਤ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਹੈਕਰਾਂ ਦੀ ਪਛਾਣ ਨਹੀਂ ਹੋਈ ਹੈ ਪਰ ਉਨ੍ਹਾਂ ਨੇ 5,51000 ਅਜਿਹੇ ਲੋਕਾਂ ਦਾ ਡਾਟਾ ਚੋਰੀ ਕੀਤਾ ਹੈ ਜੋ ਕਿ ਕਿਸੇ ਆਫਤ ਜਾਂ ਲੜਾਈ ਕਾਰਨ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਹਨ। ਇਸ ਡਾਟਾ ’ਚ ਉਨ੍ਹਾਂ ਲੋਕਾਂ ਦੀ ਜਾਣਕਾਰੀ ਵੀ ਮੌਜੂਦ ਸੀ, ਜਿਨ੍ਹਾਂ ਨੂੰ ਕਿਸੇ ਕਾਰਨਾਂ ਕਰਕੇ ਕਬਜ਼ੇ ’ਚ ਕੀਤਾ ਗਿਆ ਸੀ।
ਰੈੱਡ ਕਰਾਸ ਦੀ ਅੰਤਰ-ਰਾਸ਼ਟਰੀ ਕਮੇਟੀ (ICRC ਦੇ ਡਾਇਰੈਕਟਰ ਜਨਰਲ ਰਾਬਰਟ ਮਰਦਿਨੀ ਨੇ ਆਪਣੇ ਬਿਆਨ ’ਚ ਕਿਹਾ ਕਿ ਜੋ ਲੋਕ ਪਹਿਲਾਂ ਤੋਂ ਲਾਪਤਾ ਹੈ, ਅਜਿਹੇ ’ਚ ਉਨ੍ਹਾਂ ਦਾ ਡਾਟਾ ਚੋਰੀ ਹੋਣਾ ਪਰਿਵਾਰ ਵਾਲਿਆਂ ਦੇ ਦੁੱਖ ਨੂੰ ਹੋਰ ਵਧਾ ਰਿਹਾ ਹੈ। ਅਸੀਂ ਵੀ ਹੈਰਾਨ ਹਾਂ ਕਿ ਇਸ ਤਰ੍ਹਾਂ ਦੀ ਜਾਣਕਾਰੀ ਵੀ ਚੋਰੀ ਹੋ ਸਕਦੀ ਹੈ। (ICRC ਨੇ ਕਿਹਾ ਕਿ ਹੈਕਰ ਨੇ ਸਵਿੱਟਜ਼ਰਡਲੈਂਡ ਦੀ ਇਕ ਥਰਡ ਪਾਰਟੀ ਸੰਸਥਾ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਿ ਮਨੁੱਖੀ ਸੰਗਠਨ ਲਈ ਡਾਟਾ ਇੱਕਠਾ ਕਰਦੀ ਹੈ। ਇਹ ਗੱਲ ਸਾਫ ਨਹੀਂ ਹੋ ਸਕੀ ਹੈ ਕਿ ਚੋਰੀ ਹੋਇਆ ਡਾਟਾ ਹੈਕਰਾਂ ਨੇ ਜਨਤਕ ਕੀਤਾ ਹੈ ਜਾਂ ਨਹੀਂ।