Realme ਦਾ SLED 4K ਸਮਾਰਟ ਟੀਵੀ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

Wednesday, Oct 07, 2020 - 04:12 PM (IST)

Realme ਦਾ SLED 4K ਸਮਾਰਟ ਟੀਵੀ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਟੈੱਕ ਕੰਪਨੀ ਰੀਅਲਮੀ ਨੇ ਤਮਾਮ ਲੀਕਸ ਤੋਂ ਬਾਅਦ ਆਖ਼ਿਰਕਾਰ ਆਪਣਾ SLED 4K ਸਮਾਰਟ ਟੀਵੀ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਟੀਵੀ ’ਚ ਦੁਨੀਆ ਦੀ ਪਹਿਲੀ 55 ਇੰਚ ਦੀ SLED 4K ਡਿਸਪਲੇਅ ਦਿੱਤੀ ਗਈ ਹੈ। ਇਹ ਡਿਸਪਲੇਅ ਮੌਜੂਦਾ LEDs ਅਤੇ QLEDs ਦੇ ਮੁਕਾਬਲੇ ਕਈ ਗੁਣਾ ਬਿਹਤਰ ਹੈ। ਇਸ ਤੋਂ ਇਲਾਵਾ ਇਸ ਟੀਵੀ ਨੂੰ ਹੋਮ ਥਿਏਟਰ ਆਡੀਓ ਸਿਸਟਮ ਤੋਂ ਲੈ ਕੇ ਪਾਵਰਫੁਲ ਪ੍ਰੋਸੈਸਰ ਤਕ ਦੀ ਸੁਪੋਰਟ ਮਿਲੀ ਹੈ। ਤਾਂ ਆਓ ਜਾਣਦੇ ਹਾਂ ਰੀਅਲਮੀ SLED 4K ਸਮਾਰਟ ਟੀਵੀ ਦੇ ਫੀਚਰਜ਼ ਅਤੇ ਕੀਮਤ ਬਾਰੇ ਵਿਸਤਾਰ ਨਾਲ...

Realme SLED 4K ਸਮਾਰਟ ਟੀਵੀ ਦੇ ਫੀਚਰਜ਼
ਰੀਅਲਮੀ ਦੇ ਨਵੇਂ Realme SLED 4K ਸਮਾਰਟ ਟੀਵੀ ’ਚ 55 ਇੰਚ ਦੀ ਡਿਸਪਲੇਅ ਹੈ। ਇਸ ਟੀਵੀ ਦੇ ਬੇਜ਼ਲ ਕਾਫੀ ਪਤਲੇ ਹਨ। ਇਸ ਦੇ ਨਾਲ ਹੀ ਇਸ ਟੀਵੀ ’ਚ ਮੀਟੀਆਟੈੱਕ ਪ੍ਰੋਸੈਸਰ ਅਤੇ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਟੀਵੀ ’ਚ 24 ਵਾਟ ਦੇ 4 ਸਪੀਕਰ ਅਤੇ ਡਾਲਬੀ ਆਡੀਓ ਸਿਸਟਮ ਦੀ ਸੁਪੋਰਟ ਮਿਲੀ ਹੈ। ਉਥੇ ਹੀ ਇਹ ਸਮਾਰਟ ਟੀਵੀ ਐਂਡਰਾਇਡ ਟੀਵੀ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਰੀਅਲਮੀ ਦੇ ਨਵੇਂ SLED 4K ਸਮਾਰਟ ਟੀਵੀ ’ਚ ਗੂਗਲ ਅਸਿਸਟੈਂਟ ਅਤੇ ਬਿਲਟ-ਇਨ ਕ੍ਰੋਮਕਾਸਟ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਸ ਟੀਵੀ ’ਚ ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਯੂਟਿਊਬ ਦਾ ਕੰਟੈਂਟ ਐਕਸੈਸ ਕਰ ਸਕਦੇ ਹੋ। 

Realme SLED 4K ਟੀਵੀ ਦੀ ਕੀਮਤ
ਕੰਪਨੀ ਨੇ Realme SLED 4K ਸਮਾਰਟ ਟੀਵੀ ਦੀ ਕੀਮਤ 42,999 ਰੁਪਏ ਰੱਖੀ ਹੈ। ਗਾਹਕ ਇਸ ਟੀਵੀ ਨੂੰ 16 ਅਕਤੂਬਰ ਤੋਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰੀਅਲਮੀ ਡਾਟ ਕਾਮ, ਫਲਿਪਕਾਰਟ ਅਤੇ ਐਮਾਜ਼ੋਨ ਇੰਡੀਆ ਤੋਂ ਖ਼ਰੀਦ ਸਕਣਗੇ। 


author

Rakesh

Content Editor

Related News