ਭਾਰਤ ’ਚ ਜਲਦ ਲਾਂਚ ਹੋਵੇਗਾ Realme Narzo 50i Prime, ਬਜਟ ’ਚ ਹੋਵੇਗੀ ਕੀਮਤ

Wednesday, Jun 08, 2022 - 05:55 PM (IST)

ਭਾਰਤ ’ਚ ਜਲਦ ਲਾਂਚ ਹੋਵੇਗਾ Realme Narzo 50i Prime, ਬਜਟ ’ਚ ਹੋਵੇਗੀ ਕੀਮਤ

ਗੈਜੇਟ ਡੈਸਕ– ਰੀਅਲਮੀ ਜਲਦ ਹੀ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਸਮਾਰਟਫੋਨ Realme Narzo 50i Prime ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, Realme Narzo 50i Prime ਦੀ ਲਾਂਚਿੰਗ ਇਸੇ ਮਹੀਨੇ ਹੋਵੇਗੀ। ਕਿਹਾ ਜਾ ਰਿਹਾ ਹੈ ਕਿ Realme Narzo 50i Prime ਨੂੰ ਦੋ ਵੇਰੀਐਂਟ ਅਤੇ ਦੋ ਰੰਗਾਂ ’ਚ ਪੇਸ਼ ਕੀਤਾ ਜਾਵੇਗਾ। ਫੋਨ ਦਾ ਟੀਜ਼ਰ ਵੀ ਕੰਪਨੀ ਜਲਦ ਹੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਜਾਰੀ ਕਰ ਸਕਦੀ ਹੈ।

ਮਾਈਸਮਾਰਟਪ੍ਰਾਈਜ਼ ਦੀ ਇਕ ਰਿਪੋਰਟ ਮੁਤਾਬਕ, ਰੀਅਲਮੀ ਨਾਰਜ਼ੋ 50 ਸੀਰੀਜ਼ ਦਾ ਨਵਾਂ ਫੋਨ Realme Narzo 50i Prime ਜੂਨ ਦੇ ਅਖੀਰ ਤਕ ਲਾਂਚ ਹੋਵੇਗਾ। ਫੋਨ ਦੀ ਕੀਮਤ ਨੂੰ ਲੈ ਕੇ ਖਬਰ ਹੈ ਕਿ ਇਸਦੀ ਕੀਮਤ 7,499 ਰੁਪਏ ਅਤੇ 11,499 ਰੁਪਏ ਦੇ ਵਿਚਕਾਰ ਹੋਵੇਗੀ। 

Realme Narzo 50i Prime ਨੂੰ ਮਿੰਟ ਗਰੀਨ ਅਤੇ ਡਾਰਕ ਬਲਿਊ ਰੰਗ ’ਚ ਲਾਂਚ ਕੀਤਾ ਜਾਵੇਗਾ। ਇਸਤੋਂ ਇਲਾਵਾ ਫੋਨ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਦੂਜਾ ਵੇਰੀਐਂਟ 4 ਜੀ.ਬੀ. ਅਤੇ 64 ਜੀ.ਬੀ. ਸਟੋਰੇਜ ਵਾਲਾ ਹੋਵੇਗਾ। ਰੀਅਲਮੀ ਵਲੋਂ ਨਵੇਂ ਫੋਨ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।

ਦੱਸ ਦੇਈਏ ਕਿ ਰੀਅਲਮੀ ਨੇ ਹਾਲ ਹੀ ’ਚ Realme Narzo 50 ਸੀਰੀਜ਼ ਤਹਿਤ Realme Narzo 50 Pro 5G ਅਤੇ  Realme Narzo 50 5G ਵਰਗੇ ਸਮਾਰਟਫੋਨ ਭਾਰਤ ’ਚ ਲਾਂਚ ਕੀਤੇ ਹਨ ਜਿਨ੍ਹਾਂ ਦੀਆਂ ਕੀਮਤਾਂ 21,999 ਰੁਪਏ ਅਤੇ 15,999 ਰੁਪਏ ਹੈ।


author

Rakesh

Content Editor

Related News