ਭਾਰਤ ’ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਇਆ Realme GT Neo 2 5G

Sunday, Oct 17, 2021 - 01:20 PM (IST)

ਭਾਰਤ ’ਚ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਇਆ Realme GT Neo 2 5G

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਸਮਾਰਟਫੋਨ Realme GT Neo 2 5G ਨੂੰ ਲਾਂਚ ਕੀਤਾ ਹਾ ਅਤੇ 17 ਅਕਤੂਬਰ ਯਾਨੀ ਅੱਜ ਕੰਪਨੀ ਨੇ ਇਸ ਨੂੰ ਪਹਿਲੀ ਵਾਰ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਖਰੀਦਣ ਦੇ ਚਾਹਵਾਨ ਗਾਹਕ ਇਸ ਨੂੰ ਫਲਿਪਕਾਰਟ ਤੋਂ ਖਰੀਦ ਸਕਦੇ ਹਨ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਸ ਨੂੰ 65 ਵਾਟ ਦੀ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਗਿਆ ਹੈ। 

ਕੀਮਤ
Realme GT Neo 2 5G ਸਮਾਰਟਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 31,999 ਰੁਪਏ ਹੈ, ਜਦਕਿ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 35,999 ਰੁਪਏ ਰੱਖੀ ਗਈ ਹੈ। ਗਾਹਕ ਇਸ ਫੋਨ ਨੂੰ Neo Green, Neo Black ਅਤੇ Neo Blue ਕਲਰ ਆਪਸ਼ਨ ਨਾਲ ਖਰੀਦ ਸਕਦੇ ਹਨ। 

Realme GT Neo 2 5G ਦੇ ਫੀਚਰਜ਼

ਡਿਸਪਲੇਅ    - 6.62-ਇੰਚ ਦੀ FHD+ E4 ਐਮੋਲੇਡ, 120Hz ਰਿਫ੍ਰੈਸ਼ ਰੇਟ Gorilla Glass 5 ਦੀ ਪ੍ਰੋਟੈਕਸ਼ਨ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 870
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ Realme UI 2.0
ਰੀਅਰ ਕੈਮਰਾ    - 64MP (ਪ੍ਰਾਈਮਰੀ ਸੈਂਸਰ)+ 2MP (ਡੈਪਥ ਸੈਂਸਰ)+ 8MP (ਅਲਟਰਾ ਵਾਈਡ)
ਫਰੰਟ ਕੈਮਰਾ    - 16MP
ਬੈਟਰੀ    - 5,000mAh
ਖਾਸ ਫੀਚਰ    - 65W ਫਾਸਟ ਚਾਰਜਿੰਗ ਦੀ ਸਪੋਰਟ, ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ, GPS/ A-GPS, NFC ਅਤੇ ਇਕ USB ਟਾਈਪ-C ਪੋਰਟ


author

Rakesh

Content Editor

Related News