ਅਗਲੇ ਮਹੀਨੇ ਲਾਂਚ ਹੋਵੇਗਾ Realme C25s, ਇੰਨੀ ਹੋ ਸਕਦੀ ਹੈ ਕੀਮਤ

Saturday, May 29, 2021 - 04:23 PM (IST)

ਅਗਲੇ ਮਹੀਨੇ ਲਾਂਚ ਹੋਵੇਗਾ Realme C25s, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਰੀਅਲਮੀ ਅਗਲੇ ਮਹੀਨੇ ਆਪਣੇ C25s ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲਾਂ ’ਚ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਕੰਪਨੀ ਪਾਵਰਫੁਲ ਪ੍ਰੋਸੈਸਰ ਨਾਲ ਲੈ ਕੇ ਆਏਗੀ ਅਤੇ ਇਸ ਦੇ ਰੀਅਰ ’ਚ 48 ਮੈਗਾਪਿਕਸਲ ਦਾ ਮੈਨ ਕੈਮਰਾ ਦਿੱਤਾ ਗਿਆ ਹੈ। ਇਸ ਨੂੰ 12,200 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਿਆਇਆ ਜਾ ਸਕਦਾ ਹੈ। 

Realme C25s ਸਮਾਰਟਫੋਨ ਦੇ ਸੰਭਾਵਿਤ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਫੁਲ HD+, (720x1,600 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ85
ਰੈਮ    - 4 ਜੀ.ਬੀ./6 ਜੀ.ਬੀ.
ਸਟੋਰੇਜ    - 64 ਜੀ.ਬੀ./128 ਜੀ.ਬੀ. ਸਟੋਰੇਜ
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ Realme UI 2.0
ਰੀਅਰ ਕੈਮਰਾ    - 48MP (ਪ੍ਰਾਈਮਰੀ) + 2MP (ਮੋਨੋਕ੍ਰੋਮ ਸੈਂਸਰ) + 2MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 8MP
ਬੈਟਰੀ    - 5000mAh (18 ਵਾਟ ਦੀ ਫਾਸਟ ਚਾਰਜਿੰਗ)


author

rajwinder kaur

Content Editor

Related News