ਫਿਰ ਮਹਿੰਗਾ ਹੋਇਆ ਰੀਅਲਮੀ ਦਾ ਇਹ ਸਮਾਰਟਫੋਨ, ਇੰਨੀ ਵਧੀ ਕੀਮਤ

12/01/2021 5:55:22 PM

ਗੈਜੇਟ ਡੈਸਕ– ਰੀਅਲਮੀ ਦਾ ਬਜਟ ਸਮਾਰਟਫੋਨ Realme C11 (2021) ਫਿਰ ਤੋਂ ਮਹਿੰਗਾ ਹੋ ਗਿਆ ਹੈ। Realme C11 (2021) ਨੂੰ ਇਸੇ ਸਾਲ ਜੂਨ ’ਚ ਭਾਰਤ ’ਚ 6,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ। ਬਾਅਦ ’ਚ ਇਸ ਦੀ ਕੀਮਤ 7,499 ਰੁਪਏ ਹੋ ਗਈ ਸੀ। Realme C11 (2021) ਦਾ 4 ਜੀ.ਬੀ. ਰੈਮ+64 ਜੀ.ਬੀ ਸਟੋਰੇਜ ਵਾਲਾ ਮਾਡਲ 8,799 ਰੁਪਏ ’ਚ ਵਿਕ ਰਿਹਾ ਸੀ ਪਰ ਹੁਣ ਇਸਦੀ ਕੀਮਤ 8,999 ਰੁਪਏ ਹੋ ਗਈ ਹੈ। 

Realme C11 (2021) ਦੇ ਫੀਚਰਜ਼
Realme C11 (2021) ’ਚ ਐਂਡਰਾਇਡ 11 ਆਧਾਰਿਤ Realme UI 2.0 ਹੈ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 60Hz ਹੈ। ਫੋਨ ’ਚ Unisoc SC9863 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਕੈਮਰਾ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਨੂੰ ਖਾਸਤੌਰ ’ਤੇ ਆਨਲਾਈਨ ਕਲਾਸ ਲਈ ਪੇਸ਼ ਕੀਤਾ ਗਿਆ ਹੈ। 

ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 48 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਹੈ। ਇਸ ਦੇ ਨਾਲ 10 ਵਾਟ ਦੀ ਚਾਰਜਿੰਗ ਦਾ ਵੀ ਸਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਯੂ.ਐੱਸ.ਬੀ. ਓ.ਟੀ.ਜੀ., 4ਜੀ, ਬਲੂਟੁੱਥ ਅਤੇ ਵਾਈ-ਫਾਈ ਦਾ ਸਪੋਰਟ ਹੈ। 


Rakesh

Content Editor

Related News