ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ Realme C1 (2019) ਐਡੀਸ਼ਨ

Tuesday, Feb 05, 2019 - 11:41 AM (IST)

ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ Realme C1 (2019) ਐਡੀਸ਼ਨ

ਗੈਜੇਟ ਡੈਸਕ- Oppo ਦੇ ਸਭ ਬਰਾਂਡ-Realme ਨੇ ਪਿਛਲੇ ਮਹੀਨੇ ਭਾਰਤੀ ਬਾਜ਼ਾਰ 'ਚ ਆਪਣੇ ਸਭ ਤੋਂ ਸਸਤੇ ਹੈਂਡਸੈੱਟ ਰੀਅਲਮੀ ਸੀ1 ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ ਸੀ। ਅੱਜ ਰੀਅਲਮੀ (2019) ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ, ਰੀਅਲਮੀ ਸੀ1 (2019) ਦੀ ਵਿਕਰੀ ਈ-ਕਾਮਰਸ ਵੈੱਬਸਾਈਟ Flipkart 'ਤੇ ਦੁਪਹਿਰ 12 ਵਜੇ ਹੋਵੋਗੇ। ਗੁਜ਼ਰੇ ਸਾਲ ਸਤੰਬਰ ਮਹੀਨੇ 'ਚ ਲਾਂਚ ਕੀਤੇ ਗਏ ਰੀਅਲਮੀ ਸੀ1 ਦੀ ਤੁਲਨਾ 'ਚ ਰੀਅਲਮੀ ਸੀ1 (2019) ਐਡੀਸ਼ਨ 'ਚ ਕੰਪਨੀ ਨੇ ਸਟੋਰੇਜ ਤੇ ਰੈਮ 'ਚ ਹੀ ਸਿਰਫ ਬਦਲਾਵ ਕੀਤਾ ਹੈ। ਰੀਅਲਮੀ ਸੀ1 (2019) ਐਡੀਸ਼ਨ ਦੇ ਬਾਕੀ ਸਪੈਸੀਫਿਕੇਸ਼ਨ ਪੁਰਾਣੇ ਵੇਰੀਐਂਟ ਵਾਲੇ ਹੀ ਹਨ।

ਰੀਅਲਮੀ ਸੀ1 (2019) ਦੀ ਭਾਰਤ 'ਚ ਕੀਮਤ, ਲਾਂਚ ਆਫਰ
ਰੀਅਲਮੀ ਸੀ1 (2019) ਦੇ ਦੋ ਵੇਰੀਐਂਟ ਮਾਰਕੀਟ 'ਚ ਉਤਾਰੇ ਗਏ ਹਨ। ਇਸ ਫੋਨ ਦੀ ਕੀਮਤ 7,499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਮੁੱਲ 'ਚ ਰੀਅਲਮੀ ਸੀ1 (2019) ਦਾ 2ਜੀ.ਬੀ ਰੈਮ ਤੇ 32 ਜੀ.ਬੀ ਸਟੋਰੇਜ ਵੇਰੀਐਂਟ ਮਿਲੇਗਾ। ਰੀਅਲਮੀ ਸੀ1 ਦੇ 3 ਜੀ. ਬੀ ਰੈਮ ਤੇ 32 ਜੀਬੀ ਸਟੋਰੇਜ ਵੇਰੀਐਂਟ ਦਾ ਮੁੱਲ 8,499 ਰੁਪਏ ਹੈ।PunjabKesariਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ iPhone X ਦੀ ਤਰ੍ਹਾਂ ਨੌਚ ਡਿਜ਼ਾਈਨ ਦੇ ਨਾਲ 6.2-ਇੰਚ ਡਿਸਪਲੇਅ ਮਿਲਦਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਆਕਟਾ-ਕੋਰ ਸਨੈਪਡ੍ਰੈਗਨ 450 ਪ੍ਰੋਸੈਸਰ ਨਾਲ ਲੈਸ ਕੀਤਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਬੇਸਡ ColorOS 5.1 ਦੇ ਨਾਲ ਆਉਂਦਾ ਹੈ ਤੇ ਇਸ 'ਚ ਦਮਦਾਰ 4,230mAh ਦੀ ਬੈਟਰੀ ਮਿਲਦੀ ਹੈ ਜੋ ਕੰਪਨੀ ਦੇ ਦਾਅਵੇ ਮੁਤਾਬਕ ਸਿੰਗਲ ਚਾਰਜ 'ਚ ਕਰੀਬ ਦੋ ਦਿਨ ਤੱਕ ਚੱਲਦੀ ਹੈ। ਉਥੇ ਹੀ ਫੋਟੋਗਰਾਫੀ ਦੇ ਸੈਕਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੇ ਰੀਅਰ 'ਚ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਇੱਥੇ 13 ਮੈਗਾਪਿਕਸਲ ਤੇ 2 ਮੈਗਾਪਿਕਸਲ ਦੇ ਦੋ ਕੈਮਰੇ ਮਿਲਦੇ ਹਨ। ਉਥੇ ਹੀ ਇਸ ਦਾ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਦੱਸ ਦੇਈਏ ਕਿ Realme C1 ਨੂੰ ਪਿਛਲੇ ਸਾਲ 2GB ਰੈਮ ਤੇ 16GB ਸਟੋਰੇਜ  ਦੇ ਨਾਲ ਉਤਾਰਿਆ ਗਿਆ ਸੀ।


Related News