Realme 5 Pro ਤੇ Realme X ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ

01/01/2020 12:23:55 PM

ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਦੋ ਸਮਾਰਟਫੋਨਜ਼ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। Realme 5 Pro ਨੂੰ ਨਵੀਂ ਅਪਡੇਟ ਮਿਲੀ ਹੈ ਜੋ ਆਪਣੇ ਨਾਲ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਇਸ ਦੇ ਨਾਲ ਇਨਕਮਿੰਗ ਕਾਲਸ ਲਈਫਲੈਸ਼ ਨੋਟੀਫਿਕੇਸ਼ਨ, ਕੁਝ ਹੋਰ ਥਰਡ-ਪਾਰਟੀ ਐਪਸ ਲਈ ਐਕਸਪੈਂਡਿਡ ਐਪਸ ਕਲੋਨਿੰਗ ਸੁਪੋਰਟ, ਡਾਰਕ ਮੋਡ ਇਨੇਬਲ ਕਰਨ ਲਈ ਫਾਸਟ ਸਵਿੱਚ ਟਾਗਲ ਵਰਗੇ ਫੀਚਰਜ਼ ਫੋਨ ਦਾ ਹਿੱਸਾ ਬਣ ਗਏ ਹਨ। ਇਸ ਤੋਂ ਇਲਾਵਾ ਰੀਅਲਮੀ ਨੇ ਆਪਣੇ Realme X ਸਮਾਰਟਫੋਨ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ ਜੋ ਫੋਨ ਦੇ ਐਂਡਰਾਇਡ ਸਕਿਓਰਿਟੀ ਪੈਚ ਨੂੰ ਅਪਡੇਟ ਕਰ ਦਿੰਦੀ ਹੈ। 

ਸਭ ਤੋਂ ਪਹਿਲਾਂ ਗੱਲ Realme 5 Pro ਦੇ ਸਾਫਟਵੇਅਰ ਦੀ। ਇਸ ਦਾ ਬਿਲਡ ਨੰਬਰ RMX1971EX_11_A.15 ਹੈ। ਇਸ ਨੂੰ ਸਟੇਬਲ ਚੈਨਲ ਰਾਹੀਂ ਰਿਲੀਜ਼ ਕਰ ਦਿੱਤਾ ਗਿਆ ਹੈ। ਅਪਡੇਟ ਨਵੇਂ ਗੈਸਚਰਸ ਜੋੜਦੀ ਹੈ ਜਿਸ ਦੀ ਮਦਦ ਨਾਲ ਟਾਸਕ ਸਵਿੱਚਰ ਇੰਟਰਫੇਸ ਦੇ ਬਲੈਂਕ ਏਰੀਆ ’ਚ ਪ੍ਰੈੱਸ ਕਰ ਕੇ ਸਿੱਧਾ ਲਾਂਚਿੰਗ ਹੋਮਪੇਜ ’ਤੇ ਚਲੇ ਜਾਣਗੇ। ਇਸ ਤੋਂ ਇਲਾਵਾ ਕਲੋਨ ਐਪਸ ਫੀਚਰ ’ਚ ਕੁਝ ਹੋਰ ਥਰਡ ਪਾਰਟੀ ਐਪਸ ਜੋੜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫਰੰਟ ਕੈਮਰੇ ਲਈ ਨਾਈਟਸਕੇਪ ਐਲਗੋਰਿਦਮ ਨੂੰ ਵੀ ਅਪਡੇਟ ਕਰ ਦਿੱਤਾ ਗਿਆ ਹੈ। 

ਰੀਅਲਮੀ 5 ਪ੍ਰੋ ਅਪਡੇਟ ਆਪਣੇ ਨਾਲ ਇਨਕਮਿੰਗ ਕਾਲਸ ਲਈ ਫਲੈਸ਼ ਨੋਟੀਫਿਕੇਸ਼ਨ ਫੀਚਰ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਡਾਰਕ ਮੋਡ ਲਈ ਨੋਟੀਫਿਕੇਸ਼ਨ ਸੈਂਟਰ ’ਚ ਫਾਸਟ ਸਵਿੱਚ ਟਾਗਲ ਜੋੜ ਦਿੱਤਾ ਗਿਆ ਹੈ। ਇਹ ਆਪਣੇ ਨਾਲ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਲੈ ਕੇ ਆਉਂਦੀ ਹੈ। Realme X ਨੂੰ RMX1901EX_11_A.11 ਵਰਜ਼ਨ ਨੰਬਰ ਵਾਲੀ ਅਪਡੇਟ ਮਿਲੀ ਹੈ। ਇਹ ਆਪਣੇ ਨਾਲ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ ਅਤੇ ਸਿਸਟਮ ਸਟੇਬਿਲਟੀ ਨੂੰ ਬਿਹਤਰ ਬਣਾਉਂਦੀ ਹੈ। 

Realme 5 Pro ਅਤੇ Realme X ਨੂੰ ਸਟੇਬਲ ਅਪਡੇਟ ਫੇਜ਼ ਦੇ ਆਧਾਰ ’ਤੇ ਦਿੱਤਾ ਜਾ ਰਿਹਾ ਹੈ। ਹਰ ਯੂਜ਼ਰ ਤਕ ਅਪਡੇਟ ਪਹੁੰਚਣ ’ਚ ਥੋੜ੍ਹਾ ਸਮਾਂ ਲੱਗੇਗਾ। ਜਿਨ੍ਹਾਂ ਯੂਜ਼ਰਜ਼ ਨੂੰ ਓ.ਟੀ.ਏ. ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ, ਉਹ ਸਾਫਟਵੇਅਰ ਅਪਡੇਟ ਸੈਕਸ਼ਨ ’ਚ ਜਾ ਕੇ ਇਸ ਦੀ ਉਪਲੱਬਧ ਦੀ ਜਾਂਚ ਕਰ ਸਕਦੇ ਹਨ।


Related News