Realme 2 Pro ਯੂਜ਼ਰਜ਼ ਲਈ ਖੁਸ਼ਖਬਰੀ, ਮਿਲੀ ਐਂਡਰਾਇਡ ਪਾਈ ਅਪਡੇਟ

06/01/2019 11:22:41 AM

ਗੈਜੇਟ ਡੈਸਕ– ਭਾਰਤ ’ਚ Realme 2 Pro ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਇਸ ਸਮਾਰਟਫੋਨ ਨੂੰ ਐਂਡਰਾਇਡ ਪਾਈ ’ਤੇ ਆਧਾਰਤ ਕਲਰ ਓ.ਐੱਸ. 6 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਹ ਅਪਡੇਟ 2.25 ਜੀ.ਬੀ. ਦੀ ਹੈ। ਇਹ ਆਪਣੇ ਨਾਲ ਮਈ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਇਸ ਦਾ ਖੁਲਾਸਾ ਕੰਪਨੀ ਨੇ ਸ਼ੁੱਕਰਵਾਰ ਨੂੰ ਕੀਤਾ। ਅਪਡੇਟ ਨੂੰ ਫੇਜ਼ ਦੇ ਆਧਾਰ ’ਤੇ ਓਵਰ ਦਿ ਏਅਰ ਰਿਲੀਜ਼ ਕੀਤਾ ਜਾਵੇਗਾ। ਸੰਭਵ ਹੈ ਕਿ ਹਰ Realme 2 Pro ਯੂਜ਼ਰਜ਼ ਨੂੰ ਇਹ ਅਪਡੇਟ ਮਿਲਣ ’ਚ ਥੋੜ੍ਹਾ ਸਮਾਂ ਲੱਗੇ। ਅਸੀਂ ਤੁਹਾਨੂੰ ਇਸ ਅਪਡੇਟ ਨੂੰ ਵਾਈ-ਫਾਈ ਕਨੈਕਸ਼ਨ ’ਤੇ ਹੀ ਡਾਊਨਲੋਡ ਕਰਨ ਦੀ ਸਲਾਹ ਦੇਵਾਂਗੇ। ਇਸ ਦੇ ਨਾਲ ਫੋਨ ਦੀ ਬੈਟਰੀ ਵੀ ਫੁੱਲ ਚਾਰਜ ਰੱਖੋ। 

ਕੰਪਨੀ ਦੇ ਅਧਿਕਾਰਤ ਫੋਰਮ ’ਤੇ Realme 2 Pro ਨੂੰ ਐਂਡਰਾਇਡ ਪਾਈ ਦੇਣ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਫੋਰਮ ਪੋਸਟ ’ਤੇ ਲਿਖਿਆ ਹੈ ਕਿ ਓ.ਟੀ.ਏ. ਦੀ ਸਟੇਬਿਲਟੀ ਯਕੀਨੀ ਕਰਨ ਲਈ ਇਹ ਅਪਡੇਟ ਫੇਜ਼ ਦੇ ਆਧਾਰ ’ਤੇ ਰੋਲ ਆਊਟ ਕੀਤਾ ਜਾ ਰਿਹਾ ਹੈ 

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਿਅਲਮੀ 2 ਪ੍ਰੋ ਹੈਂਡਸੈੱਟ ਨੂੰ ਜਲਦੀ ਤੋਂ ਜਲਦੀ ਐਂਡਰਾਇਡ ਪਾਈ ਅਪਡੇਟ ਮਿਲੇ ਤਾਂ ਆਪਣੇ ਫੋਨ ਨੂੰ ਲੇਟੈਸਟ ਰਿਅਲਮੀ ਸਾਫਟਵੇਅਰ ’ਤੇ ਅਪਡੇਟ ਕਰ ਲਓ। ਬਿਲਡ ਨੰਬਰ RMX1801EX_11.A.20 ਹੈ। ਇਹ ਮਈ 2019 ਐਂਡਰਾਇਡ ਸਕਿਓਰਿਟੀ ਪੈਚ ਵੀ ਲੈ ਕੇ ਆਉਂਦਾ ਹੈ। ਐਂਡਰਾਇਡ ਪਾਈ ਦੇ ਫੀਚਰ ਮਿਲਣ ਤੋਂ ਇਲਾਵਾ ਨਵਾਂ ਯੂ.ਆਈ. ਕਈ ਨਵੇਂ ਫੀਚਰ ਲੈ ਕੇ ਆਉਂਦਾ ਹੈ। 


Related News