ਭਾਰਤ ''ਚ ਲਾਂਚ ਹੋਈ Realme 11 Pro Series, ਘੱਟ ਕੀਮਤ ''ਚ ਮਿਲਣਗੇ ਸ਼ਾਨਦਾਰ ਫੀਚਰਜ਼

Saturday, Jun 10, 2023 - 01:09 PM (IST)

ਭਾਰਤ ''ਚ ਲਾਂਚ ਹੋਈ Realme 11 Pro Series, ਘੱਟ ਕੀਮਤ ''ਚ ਮਿਲਣਗੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਰੀਅਲਮੀ ਨੇ ਆਪਣੀ ਨਵੀਂ ਨੰਬਰ ਸੀਰੀਜ਼ Realme 11 Pro Series ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ Realme 11 Pro ਅਤੇ Realme 11 Pro+ ਨੂੰ ਲਾਂਚ ਕੀਤਾ ਗਿਆ ਹੈ। ਇਸਨੂੰ ਪਿਛਲੇ ਮਹੀਨੇ ਚੀਨ 'ਚ ਲਾਂਚ ਕੀਤਾ ਗਿਆ ਸੀ। ਦੋਵੇਂ ਸਮਾਰਟਫੋਨ ਭਾਰਤ 'ਚ ਐਸਟ੍ਰਲ ਬਲੈਕ, ਸਨਰਾਈਜ਼ ਬੈਜ ਅਤੇ ਓਏਸਿਸ ਗਰੀਨ ਕਲਰ 'ਚ ਪੇਸ਼ ਕੀਤੇ ਗਏ ਹਨ, ਜਿਨ੍ਹਾਂ 'ਚੋਂ ਆਖਰੀ ਦੋ 'ਚ ਵੇਗਨ ਲੈਦਰ ਫਿਨਿਸ਼ ਹੈ। ਰੀਅਲਮੀ 11 ਪ੍ਰੋ ਪਲੱਸ ਨੂੰ 32 ਮੈਗਾਪਿਕਸਲ ਸੈਲਫੀ ਕੈਮਰਾ ਅਤੇ ਐਮੋਲੇਡ ਡਿਸਪਲੇਅ ਨਾਲ ਲੈਸ ਕੀਤਾ ਗਿਆ ਹੈ। ਸਮਾਰਟਫੋਨ 'ਚ ਡਾਲਬੀ ਐਟਮਾਸ ਦੇ ਨਾਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ ਸਟਰੀਓ ਸਪੀਕਰ ਵੀ ਹਨ। 

Realme 11 Pro Series ਦੀ ਕੀਮਤ

ਭਾਰਤ 'ਚ ਰੀਅਲਮੀ 11 ਪ੍ਰੋ ਪਲੱਸ ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਰੱਖੀ ਗਈ ਹੈ। ਰੀਅਲਮੀ 11 ਪ੍ਰੋ ਪਲੱਸ ਦੀ ਓਪਨ ਸੇਲ 15 ਜੂਨ ਦੁਪਹਿਰ 12 ਵਜੇ ਰੀਅਲਮੀ ਸਟੋਰ ਅਤੇ ਫਲਿਪਕਾਰਟ 'ਤੇ ਸ਼ੁਰੂ ਹੋਵੇਗੀ।

ਉਥੇ ਹੀ ਰੀਅਲਮੀ 11 ਪ੍ਰੋ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਅਤੇ ਟਾਪ-ਐਂਡ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਹੈ। ਰੀਅਲਮੀ 11 ਪ੍ਰੋ ਦੀ ਓਪਨ ਸੇਲ 16 ਜੂਨ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ।

Realme 11 Pro Series ਦੇ ਫੀਚਰਜ਼

Realme 11 Pro ਅਤੇ Realme 11 Pro Plus ਸਮਾਨ ਫੀਚਰਜ਼ ਦੇ ਨਾਲ ਆਉਂਦੇ ਹਨ ਪਰ ਬੈਟਰੀ ਅਤੇ ਕੈਮਰੇ ਦੇ ਮਾਮਲੇ ਵਿਚ ਫੋਨ ਵਿਚ ਥੋੜ੍ਹਾ ਜਿਹਾ ਅੰਤਰ ਹੈ। Realme 11 Pro ਅਤੇ Realme 11 Pro Plus ਵਿਚ 6.7-ਇੰਚ ਦੀ FullHD+ ਕਰਵਡ AMOLED ਡਿਸਪਲੇਅ ਹੈ, ਜੋ ਕਿ 120Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਦੋਵਾਂ ਫੋਨਾਂ ਦੇ ਨਾਲ ਮੀਡੀਆਟੇਕ ਡਾਇਮੈਂਸਿਟੀ 7050 ਪ੍ਰੋਸੈਸਰ ਅਤੇ ਐਂਡਰਾਇਡ 13 ਆਧਾਰਿਤ Realme UI 4.0 ਦਾ ਸਪੋਰਟ ਦਿੱਤਾ ਗਿਆ ਹੈ। ਸਮਾਰਟਫੋਨ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸਕੈਨਰ, ਡਾਲਬੀ ਐਟਮਸ ਅਤੇ ਸਟੀਰੀਓ ਸਪੀਕਰ ਵੀ ਹਨ।

ਫੋਨ ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਪ੍ਰੋ ਪਲੱਸ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਪ੍ਰੋ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਰੀਅਲਮੀ 11 ਪ੍ਰੋ ਪਲੱਸ 'ਚ 200 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਅਲਟਰਾ ਵਾਈਡ ਅਤੇ 2 ਮੈਗਾਪਿਕਸਲ ਮੈਕ੍ਰੋ ਸੈਂਸਰ ਮਿਲਦਾ ਹੈ। ਜਦਕਿ ਪ੍ਰੋ ਮਾਡਲ 'ਚ ਅਲਟਰਾ ਵਾਈਡ ਸੈਂਸਰ ਨਹੀਂ ਮਿਲਦਾ। ਇਸਦੇ ਨਾਲ 100 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮਿਲਦਾ ਹੈ। ਰੀ੍ਲਮੀ 11 ਪ੍ਰੋ ਪਲੱਸ ਦੇ ਨਾਲ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ ਰੀਅਲਮੀ 11 ਪ੍ਰੋ ਦੇ ਨਾਲ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।

ਰੀਅਲਮੀ 11 ਪ੍ਯੋ ਸੀਰੀਜ਼ ਦੀ ਬੈਟਰੀ ਸਮਰੱਥਾ ਦੀ ਗੱਲ ਕਰੀਏ ਤਾਂ ਫੋਨ ਦੇ ਨਾਲ 5,000mAh ਦੀ ਬੈਟਰੀ ਮਿਲਦੀ ਹੈ। ਰੀਅਲਮੀ 11 ਪ੍ਰੋ ਪਲੱਸ ਦੇ ਨਾਲ 100 ਵਾਟ ਚਾਰਜਿੰਗ ਅਤੇ ਰੀਅਲਮੀ 11 ਪ੍ਰੋ ਦੇ ਨਾਲ 67 ਵਾਟ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ।


author

Rakesh

Content Editor

Related News