ਇਸ ਰੱਖੜੀ ’ਤੇ ਆਪਣੇ ਯੂਜ਼ਰਸ ਕੋਲੋਂ ਇਕ ਵਾਅਦਾ ਕਰਵਾ ਰਹੀ ਹੈ ਟਵਿਟਰ, ਜਾਣੋ ਕਿਉਂ?

Saturday, Aug 01, 2020 - 05:47 PM (IST)

ਇਸ ਰੱਖੜੀ ’ਤੇ ਆਪਣੇ ਯੂਜ਼ਰਸ ਕੋਲੋਂ ਇਕ ਵਾਅਦਾ ਕਰਵਾ ਰਹੀ ਹੈ ਟਵਿਟਰ, ਜਾਣੋ ਕਿਉਂ?

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ ਇਸ ਰੱਖੜੀ ’ਤੇ ਤੁਹਾਡੇ ਕੋਲੋਂ ਇਕ ਵਾਅਦਾ ਚਾਹੁੰਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਤਿਉਹਾਰ ਦਾ ਦੌਰ ਬੇਸ਼ੱਕ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਸਮਾਜਿਕ ਦੂਰੀ ਬਣਾਈ ਰੱਖਣ ’ਚ ਹੀ ਸਮਝਦਾਰੀ ਹੈ। ਟਵਿਟਰ ਰਾਹੀਂ ਭੈਣ-ਭਰਾ ਇਕ-ਦੂਜੇ ਤੋਂ ਦੂਰ ਮੌਜੂਦ ਹੋਣ ’ਤੇ ਵੀ ਆਪਸ ’ਚ ਜੁੜ ਸਕਣਗੇ। ਟਵਿਟਰ ਦਾ ਕਹਿਣਾ ਹੈ ਕਿ ਜੋ ਵੀ ਭੈਣ-ਭਰਾ ਆਪਸ ’ਚ ਪਲੇਟਫਾਰਮ ’ਤੇ ਗੱਲ ਕਰਨ ਜਾਂ ਇਕ-ਦੂਜੇ ਨੂੰ ਮੈਸਜ ਲਿਖਣ ਉਹ #TweetAPromise ਹੈਸ਼ਟੈਕ ਦੀ ਵਰਤੋਂ ਕਰਨ। ਇਸ ਗੱਲ ਦੀ ਜਾਣਕਾਰੀ ਟਵਿਟਰ ਨੇ ਆਪਣੇ ਅਧਿਕਾਰਤ ਟਵਿਟਰ ਇੰਡੀਆ ਅਕਾਊਂਟ ਰਾਹੀਂ ਦਿੱਤੀ ਹੈ। 

 

ਜ਼ਰੂਰੀ ਹੈ ਇਸ ਸਮੇਂ ਵਾਇਰਸ ਤੋਂ ਬਚਣਾ
ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਜਿਹੇ ’ਚ ਤਿਉਹਾਰਾਂ ਦੌਰਾਨ ਟ੍ਰੈਵਲ ਕਰਨਾ ਸਹੀ ਨਹੀਂ ਹੈ। ਇਹੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਆਪਣੇ ਯੂਜ਼ਰਸ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਰੱਖੜੀ ਵਾਲੇ ਦਿਨ ਲਈ #TweetAPromise ਹੈਸ਼ਟੈਗ ਦੀ ਵਰਤੋਂ ਕਰੋ। ਅਜਿਹੇ ’ਚ ਰੱਖੜੀ ਵਾਲੇ ਦਿਨ ਇਹ ਹੈਸ਼ਟੈਗ ਟ੍ਰੈਂਡ ਕਰਦਾ ਵਿਖਾਈ ਦੇ ਸਕਦਾ ਹੈ। 


author

Rakesh

Content Editor

Related News