ਟ੍ਰਿਪਲ ਕੈਮਰਾ ਸਪੋਰਟ ਤੇ 600 ਤੱਕ ਦਾ ਡਾਟਾ ਸਪੀਡ ਦੇਣ ''ਚ ਸਮਰੱਥ ਹੈ ਨਵਾਂ ਸਨੈਪਡ੍ਰੈਗਨ 675 ਪ੍ਰਸੈਸਰ
Tuesday, Oct 23, 2018 - 06:49 PM (IST)

ਗੈਜੇਟ ਡੈਸਕ- ਵਿਸ਼ਵ ਦੀ ਨੰਬਰ ਇਕ ਮੋਬਾਈਲ ਚਿੱਪਸੈੱਟ ਨਿਰਮਾਤਾ ਕੰਪਨੀ ਕੁਆਲਕਾਮ ਨੇ ਹਾਂਗਕਾਂਗ 'ਚ ਆਯੋਜਿਤ 4ਜੀ/5ਜੀ ਸਮਿਟ 2018 ਦੇ ਦੌਰਾਨ ਆਪਣੀ ਨਵੇਂ ਚਿੱਪਸੈੱਟ ਨੂੰ ਪੇਸ਼ ਕੀਤਾ ਹੈ। ਸਭ ਤੋਂ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਕੰਪਨੀ ਨੇ ਇਸ ਵਾਰ ਮਿਡ ਰੇਂਜ ਦੇ ਚਿੱਪਸੈੱਟ ਨੂੰ ਜ਼ਿਆਦਾ ਪਾਵਰਫੁੱਲ ਬਣਿਆ ਹੈ ਜਿਸ ਦੇ ਨਾਲ ਕਿ ਮੋਬਾਈਲ ਯੂਜ਼ਰਸ ਘੱਟ ਕੀਮਤ ਵਾਲੇ ਫੋਨ 'ਚ ਵੀ ਬਿਹਤਰ ਗੇਮਿੰਗ ਅਨੁਭਵ ਕਰ ਸਕਣ। ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 675 ਚਿੱਪਸੈੱਟ ਨੂੰ ਪੇਸ਼ ਕੀਤਾ ਹੈ। ਜਿਸ ਨੂੰ ਕਾਫ਼ੀ ਐਡਵਾਂਸ ਕਿਹਾ ਜਾ ਰਿਹਾ ਹੈ।
ਇਸ ਸਾਲ ਅਗਸਤ 'ਚ ਕੰਪਨੀ ਨੇ ਕੁਆਲਕਾਮ ਸਨੈਪਡ੍ਰੈਗਨ 670 ਚਿੱਪਸੈੱਟ ਨੂੰ ਪੇਸ਼ ਕੀਤਾ ਸੀ ਤੇ ਸਨੈਪਡ੍ਰੈਗਨ 675 ਇਸ ਦਾ ਅਪਗਰੇਡ ਵਰਜਨ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੇਂ ਚਿੱਪਸੈੱਟ ਨੂੰ ਖਾਸ ਕਰ ਕੈਮਰਾ, ਗੇਮਿੰਗ ਤੇ ਏ. ਆਈ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਤੇ ਪਹਿਲਾਂ ਦੇ ਮੁਕਾਬਲੇ ਫਾਸਟ ਵੀ ਹੈ।
ਕੁਆਲਕਾਮ ਸਨੈਪਡ੍ਰੈਗਨ 675 ਨੂੰ 11 ਨੈਨੋ ਮਿਟਰ ਫੈਬਰੀਕੇਸ਼ਨ ਦਾ ਇਸਤੇਮਾਲ ਕਰ ਕੇ ਤਿਆਰ ਕੀਤਾ ਗਿਆ ਹੈ ਤੇ ਕੰਪਨੀ ਨੇ ਇਸ 'ਚ ਆਕਟਾ ਕੋਰ ; ਕੁਵਾਡ ਕੋਰ ਕਵਾਡ ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਇਕ ਪ੍ਰੋਸੈਸਰ ਕੋਰਓ 460 ਹੈ ਜੋ ਕਿ 2.0 ਗੀਗਾਹਟਰਜ਼ ਆਕਟਾ-ਕੋਰ ਸਪੋਰਟ ਕਰਦਾ ਹੈ ਤੇ ਇਹ ਕੋਰਟੈਕਸ ਏ76 ਆਰਕਿਟੈਕਚਰ 'ਤੇ ਅਧਾਰਿਤ ਹੈ। ਉਥੇ ਹੀ ਦੂਜਾ ਪ੍ਰੋਸੈਸਰ ਕੋਰਟੇਕਸ ਏ55 ਆਰਕਿਟੈਕਚਰ 'ਤੇ ਹੈ ਜੋ 1.7 ਗੀਗਾਹਟਰਜ ਕਲਾਕ ਸਪੀਡ ਦੇ ਨਾਲ ਹੈ। ਇਸ ਦੇ ਨਾਲ ਕੰਪਨੀ ਨੇ ਐਡਰੀਨੋ 612 ਜੀ. ਪੀ. ਯੂ. ਇੰਟੀਗ੍ਰੇਟਿਡ ਕੀਤਾ ਹੈ। ਕੁਆਲਕਾਮ ਸਨੈਪਡ੍ਰੈਗਨ 675 ਚਿੱਪਸੈੱਟ ਫੁੱਲ ਐਚ. ਡੀ+ ਪਲੱਸ ਰੈਜ਼ੋਲਿਊਸ਼ਨ ਸਪੋਰਟ ਕਰਨ 'ਚ ਸਮਰੱਥਵਾਨ ਹੈ। ਇਸ ਦੇ ਨਾਲ ਹੀ ਇਹ ਬੈਟਰੀ ਐਫੀਸ਼ਿਐਂਟ ਵੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਚਿੱਪਸੈੱਟ ਪੁਰਾਣੇ ਮਾਡਲ ਦੇ ਮੁਕਾਬਲੇ ਗੇਮਿੰਗ 'ਚ 30 ਫੀਸਦੀ ਫਾਸਟ ਹੈ। ਉਥੇ ਹੀ ਇਸ 'ਚ 35 ਫੀਸਦੀ ਤੱਕ ਜ਼ਿਆਦਾ ਤੇਜ਼ ਬ੍ਰਾਊਜਿੰਗ ਦਾ ਅਨੁਭਵ ਕਰਾਉਣ 'ਚ ਸਮਰੱਥ ਹੈ।
ਸਭ ਤੋਂ ਖਾਸ ਗੱਲ ਹੈ ਕਿ ਕੰਪਨੀ ਦਾ ਇਹ ਮਿਡ ਰੇਂਜ ਦਾ ਪ੍ਰੋਸੈਸਰ 3 ਕੈਮਰਾ ਮਡਿਊਲ ਸਪੋਰਟ ਕਰਨ 'ਚ ਸਮਰੱਥ ਹੈ। ਇਸ ਦੇ ਨਾਲ ਹੀ ਇਸ 'ਚ 2.5 ਐਕਸ ਵਾਇਡ ਐਂਗਲ ਪਿਕਚਰ ਸਪੋਰਟ ਹੋਵੇਗੀ ਤੇ 48 ਮੈਗਾਪਿਕਸਲ ਤੱਕ ਦੇ ਕੈਮਰੇ ਦੀ ਵਰਤੋਂ ਕੀਤੀ ਜਾ ਸਕੇਗੀ। ਜਿੱਥੋ ਤੱਕ ਸਪੀਡ ਦੀ ਗੱਲ ਹੈ ਤਾਂ 600 ਐੱਮ. ਬੀ. ਪੀ. ਐੱਸ ਤੱਕ ਦੀ ਰਫ਼ਤਾਰ ਨਾਲ ਡਾਊਨਲੋਡਿੰਗ ਸਪੀਡ ਤੇ 150 ਐੱਮ. ਬੀ. ਪੀ. ਐੱਸ ਤੱਕ ਦੀ ਰਫ਼ਤਾਰ ਨਾਲ ਅਪਲੋਡ ਸਪੀਡ ਸਪੋਰਟ ਕਰਨ 'ਚ ਸਮਰੱਥ ਹੈ। ਉਥੇ ਹੀ ਇਸ ਦਾ ਏ. ਆਈ ਟਰਾਂਸਲੇਸ਼ਨ ਤੋਂ ਇਲਾਵਾ ਕਿਸੇ ਚੀਜ ਦਾ ਕਾਫ਼ੀ ਬਿਹਤਰ ਤਰੀਕੇ ਨਾਲ ਡਿਟੈਕਟ ਕਰ ਸਕਦਾ ਹੈ।