ਦਸੰਬਰ ''ਚ ਪੇਸ਼ ਹੋ ਸਕਦੈ ਕੁਆਲਕਾਮ ਦਾ ਨਵਾਂ ਦਮਦਾਰ Snapdragon 845 ਪ੍ਰਸੈਸਰ

Tuesday, Oct 31, 2017 - 06:11 PM (IST)

ਦਸੰਬਰ ''ਚ ਪੇਸ਼ ਹੋ ਸਕਦੈ ਕੁਆਲਕਾਮ ਦਾ ਨਵਾਂ ਦਮਦਾਰ Snapdragon 845 ਪ੍ਰਸੈਸਰ

ਜਲੰਧਰ- ਕੁਆਲਕਾਮ ਮੋਬਾਇਲ ਹਾਰਡਵੇਅਰ ਬਣਾਉਣ ਵਾਲੀ ਕੰਪਨੀ ਕੁਆਲਕਾਮ ਆਪਣਾ ਅਗਲੀ ਪੀੜ੍ਹੀ ਦਾ ਫਲੈਗਸ਼ਿਪ ਹਾਰਡਵੇਅਰ ਕੁਆਲਕਾਮ 845 ਨੂੰ ਛੇਤੀ ਹੀ ਲਾਂਚ ਕਰੇਗੀ। ਨਵੀਂ ਰਿਪੋਰਟ ਦੇ ਮੁਤਾਬਕ ਕੰਪਨੀ ਇਸ ਸਾਲ ਦਸੰਬਰ ਦੀ ਸ਼ੁਰੂਆਤ 'ਚ ਕੁਆਲਕਾਮ ਸਨੈਪਡ੍ਰੈਗਨ 845 ਨੂੰ ਲਾਂਚ ਕਰੇਗੀ ਅਤੇ ਇਸ ਦੇ ਨਾਲ ਹੀ ਕੁਆਲਕਾਮ ਜਿਸ ਈਵੈਂਟ 'ਚ ਇਸ ਪ੍ਰੋਸੈਸਰ ਨੂੰ ਲਾਂਚ ਕਰੇਗਾ ਉਸ ਦੀ ਇਕ ਤਸਵੀਰ ਵੀ ਲੀਕ ਹੋ ਗਈ ਹੈ।  ਜੋ ਸਾਨੂੰ ਇਹ ਦੱਸਦੀ ਹੈ ਕਿ ਕੁਆਲਕਾਮ 4 ਦਸੰਬਰ ਤੋਂ 8 ਦਸੰਬਰ ਤੱਕ ਆਪਣਾ ਨਵਾਂ ਟੈਕਨਾਲੌਜੀ ਬੈਸਟ ਪ੍ਰੋਸੈਸਰ ਕਵਾਲਕਾਮ 845 ਨੂੰ ਲਾਂਚ ਕਰੇਗੀ। ਹਾਲਾਂਕਿ ਕੁਆਲਕਾਮ ਕਿਹੜੀ ਤਰੀਕ ਨੂੰ ਇਸ ਨਵੇਂ ਪ੍ਰੋਸੈਸਰ ਦੀ ਘੋਸ਼ਣਾ ਕਰੇਗੀ ਇਹ ਵੀ ਨਹੀਂ ਪਤਾ ਚੱਲਿਆ ਹੈ, ਪਰ ਰਿਪੋਰਟ ਇਹ ਦਸਦੀ ਹੈ ਕਿ ਕੁਆਲਕਾਮ ਆਪਣੇ ਫਲੈਗਸ਼ਿਪ ਪ੍ਰੋਸੈਸਰ ਨੂੰ ਪ੍ਰੋਗਰਾਮ ਦੇ ਪਹਿਲੇ ਦਿਨ ਹੀ ਘੋਸ਼ਿਤ ਕਰ ਸਕਦਾ ਹੈ।

ਸਨੈਪਡ੍ਰੈਗਨ 845 10 ਐੱਨ. ਐੱਮ ਲੋਅ ਪਾਵਰ ਅਰਲੀ ਐੱਲ. ਪੀ. ਈ) ਫਿੱਨਫੈੱਟ ਟੈਕਨਾਲੌਜੀ 'ਤੇ ਇਸ ਦਾ ਨਿਰਮਾਣ ਕੀਤਾ ਜਾਵੇਗਾ। ਲੀਕ ਜਾਣਕਾਰੀਆਂ ਮੁਤਾਬਕ ਇਸ 'ਚ ਇਸ 'ਚ ਚਾਰ ਏ. ਆਰ. ਐੱਮ ਕਾਰਟੇਕਸ -ਏ 75 ਕੋਰ ਅਤੇ ਚਾਰ ਏ. ਆਰ. ਐੱਮ ਕਾਰਟੇਕਸ-ਏ53 ਕੋਰ ਹੋਣਗੇ। ਇਸ ਪ੍ਰੋਸੇਸਰ 'ਚ ਗਰਾਫਿਕ ਨੂੰ ਸੁਧਾਰਨ ਲਈ ਐਡਰੇਨੋ 630 ਜੀ. ਪੀ. ਯੂ. ਦੇ ਜੀ. ਪੀ. ਯੂ. ਨੂੰ ਕੰਮ 'ਚ ਲਿਆਇਆ ਜਾਵੇਗਾ। 

Adreno 630 ਤੋਂ Adreno 540 ਦੀ ਤੁਲਨਾ 'ਚ ਗਰਾਫਿਕ ਪ੍ਰਦਰਸ਼ 'ਚ ਕਾਫ਼ੀ ਜ਼ਿਆਦਾ ਸੁਧਾਰ ਹੋਣ ਦੀ ਉਮੀਦ ਹੈ। ਇਹ ਵੀ ਏ. ਆਰ, ਵੀ. ਆਰ. ਅਤੇ ਐਕਸ. ਆਰ. ਲਈ ਅਨੁਕੂਲਿਤ ਹੋਣ ਦੀ ਉਮੀਦ ਹੈ। ਪ੍ਰੋਸੈਸਰ ਨੂੰ ਅਪਡੇਟ ਕੀਤੇ ਗਏ ਕਰਯੋ ਕੋਰ ਦੇ ਨਾਲ ਲਿਆਇਆ ਜਾਵੇਗਾ ਅਜਿਹਾ ਵੀ ਅਨੁਮਾਨ ਹੈ। ਇਸ ਦੇ ਨਾਲ ਹੀ ਇਹ ਚਿੱਪਸੈੱਟ ਵੀ ਐਕਸ 20 ਕੁਨੈੱਕਟੀਵਿਟੀ ਮਾਡਮ ਦੀ ਸਹੂਲਤ ਦਿੰਦਾ ਹੈ ਜਿਸ ਦੇ ਨਾਲ ਕਿ ਇਹ ਪ੍ਰੋਸੈਸਰ 1.2 ਜੀ. ਬੀ. ਪੀ.ਐੱਸ ਦੀ ਡਾਊਨਲੋਡ ਰਫ਼ਤਾਰ ਦੇ ਸਕਦੇ ਹਨ। ਕੁਆਲਕਾਮ ਦਾ ਇਹ ਨਵਾਂ ਪ੍ਰੋਸੈਸਰ ਸਭ ਤੋਂ ਪਹਿਲਾਂ Samsung  ਦੇ ਗਲੈਕਸੀ ਐੱਸ 9 ਅਤੇ ਐੱਸ 9 ਪਲਸ 'ਚ ਦੇਖਣ ਨੂੰ ਮਿਲੇਗਾ, ਕਿਉਂਕਿ Samsung ਕੁਆਲਕਾਮ 845 ਨੂੰ 835 ਪ੍ਰੋਸੈਸਰ ਦੀ ਤਰ੍ਹਾਂ ਹੀ ਅਗਲੇ ਸਾਲ ਦੇ ਫਲੈਗਸ਼ਿਪ ਪ੍ਰੋਸੈਸਰ ਦਾ ਪਹਿਲਾ ਬੈਚ ਬੁੱਕ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕੁਆਲਕਾਮ 845 ਲਈ ਅਗਲੀ ਖਬਰ ਇਹ ਵੀ ਹੈ ਕਿ ਇਹ ਪ੍ਰੋਸੈਸਰ ਦਾ ਸੈਕਿੰਡ ਬੈਚ ਸ਼ਾਓਮੀ ਦੇ Mi7 'ਚ ਦੇਖਣ ਨੂੰ ਮਿਲੇਗਾ ਅਤੇ ਕੁਝ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸ਼ਾਇਦ ਸ਼ਾਓਮੀ ਦਾ Mi7 ਕੁਆਲਕਾਮ 845 ਪ੍ਰੋਸੈਸਰ ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ ਹੋ ਸਕਦਾ ਹੈ। 

ਕੁਆਲਕਾਮ ਵੱਲੋਂ ਆਉਣ ਵਾਲਾ ਇਹ ਨਵਾਂ ਪ੍ਰੋਸੈਸਰ 2019 ਦੇ ਸ਼ੁਰੂਆਤੀ ਫਲੈਗਸ਼ਿਪ ਡਿਵਾਇਸ 'ਚ ਦੇਖਣ ਨੂੰ ਮਿਲੇਗਾ। ਜਦ ਕਿ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ 'ਤੇ ਕੰਪਨੀ ਨੇ ਅਜੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਪ੍ਰੋਸੈਸਰ 7 ਨੈਨੋਮੀਟਰ 'ਤੇ ਬਣਾਇਆ ਜਾਵੇਗਾ। ਕੁਆਲਕਾਮ ਦਾ 845 2018 ਦੇ ਆਖਰੀ ਦਿਨਾਂ 'ਚ ਲਾਂਚ ਕੀਤਾ ਜਾਵੇਗਾ।


Related News